16.7 C
Toronto
Saturday, May 30, 2026
spot_img
HomeਕੈਨੇਡਾFrontਨਸ਼ਿਆਂ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ, ਤਸਕਰ ਦੀ 58 ਲੱਖ ਦੀ ਜਾਇਦਾਦ...

ਨਸ਼ਿਆਂ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ, ਤਸਕਰ ਦੀ 58 ਲੱਖ ਦੀ ਜਾਇਦਾਦ ਜ਼ਬਤ

ਨਸ਼ਿਆਂ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ, ਤਸਕਰ ਦੀ 58 ਲੱਖ ਦੀ ਜਾਇਦਾਦ ਜ਼ਬਤ

ਬਠਿੰਡਾ / ਬਿਊਰੋ ਨੀਊਜ਼

ਨਸ਼ਾ ਤਸਕਰੀ ਤੋਂ ਬਣੀ ਦੌਲਤ ਪੁਲਿਸ ਦੇ ਰਡਾਰ ‘ਤੇ ਹੈ। ਬਠਿੰਡਾ ਦੀ ਪੁਲੀਸ ਹੁਣ ਤੱਕ ਕਈ ਤਸਕਰਾਂ ਖ਼ਿਲਾਫ਼ ਕਾਰਵਾਈ ਕਰ ਚੁੱਕੀ ਹੈ। ਹੁਣ ਮੰਗਲਵਾਰ ਨੂੰ ਪਿੰਡ ਜੇਠੂਕਾ ਵਿੱਚ ਇੱਕ ਤਸਕਰ ਦੀ 58 ਲੱਖ ਰੁਪਏ ਦੀ ਜਾਇਦਾਦ ’ਤੇ ਨੋਟਿਸ ਚਿਪਕਾਇਆ ਗਿਆ ਹੈ।

ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੋਂ ਬਣੀਆਂ ਚੱਲ-ਅਚੱਲ ਗੈਰ-ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੁਹਿੰਮ ਤਹਿਤ ਪੁਲੀਸ ਨੇ ਬਠਿੰਡਾ ਵਿੱਚ ਨਸ਼ਿਆਂ ਤੋਂ ਬਣੀਆਂ ਨਾਜਾਇਜ਼ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਸ ਦੀ ਕੁੱਲ ਕੀਮਤ ਕਰੀਬ 58 ਲੱਖ ਰੁਪਏ ਹੈ।

ਮੰਗਲਵਾਰ ਨੂੰ ਰਾਮਪੁਰਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਜੇਠੂਕਾ ਵਿੱਚ ਇੱਕ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਏਡੀਜੀਪੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਐਨਡੀਪੀਐਸ ਦੇ 26 ਕੇਸ ਸਮਰੱਥ ਅਧਿਕਾਰੀ ਦਿੱਲੀ ਨੂੰ ਭੇਜੇ ਗਏ ਸਨ। ਇਨ੍ਹਾਂ ਵਿੱਚੋਂ ਸੱਤ ਐਨਡੀਪੀਐਸ ਕੇਸਾਂ ਦੀ ਜਾਇਦਾਦ ਦੀ ਪੁਸ਼ਟੀ ਹੋ ​​ਚੁੱਕੀ ਹੈ ਅਤੇ ਬਾਕੀ 19 ਕੇਸ ਸਮਰੱਥ ਅਧਿਕਾਰੀ ਕੋਲ ਬਕਾਇਆ ਪਏ ਹਨ। ਹੁਣ ਤੱਕ ਜ਼ਬਤ ਕੀਤੀ ਗਈ ਜਾਇਦਾਦ ਦੀ ਕੁੱਲ ਕੀਮਤ 2 ਕਰੋੜ 26 ਲੱਖ ਰੁਪਏ ਹੈ।

ਇਸ ਤੋਂ ਇਲਾਵਾ ਬਠਿੰਡਾ ਪੁਲਿਸ ਵੱਧ ਤੋਂ ਵੱਧ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਲਈ ਦਿੱਲੀ ਸਥਿਤ ਸਮਰੱਥ ਅਧਿਕਾਰੀ ਕੋਲ ਭੇਜੇਗੀ। ਜ਼ਿਲ੍ਹਾ ਬਠਿੰਡਾ ਦੇ ਪੁਸ਼ਟੀ ਕੀਤੇ ਕੇਸਾਂ ਦੇ ਹੁਕਮਾਂ ਦੀਆਂ ਕਾਪੀਆਂ ਸਬੰਧਤ ਥਾਣਿਆਂ ਵੱਲੋਂ ਮੁਲਜ਼ਮਾਂ ਦੇ ਘਰਾਂ ’ਤੇ ਚਿਪਕਾ ਦਿੱਤੀਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲੀਸ ਨੇ ਪਿੰਡ ਜੇਠੂਕਾ ਵਿੱਚ ਇੱਕ ਨਸ਼ਾ ਤਸਕਰ ਦੀ ਜਾਇਦਾਦ ਕੁਰਕ ਕਰਨ ਦਾ ਨੋਟਿਸ ਜਾਰੀ ਕੀਤਾ ਹੈ।

RELATED ARTICLES
POPULAR POSTS