10 ਆਸੀਆਨ ਦੇਸ਼ਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ‘ਚ ਰਾਸ਼ਟਰਪਤੀ ਨੇ ਲਹਿਰਾਇਆ ਤਿਰੰਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਪੂਰੇ ਭਾਰਤ ਵਿਚ 69ਵਾਂ ਗਣਤੰਤਰ ਦਿਵਸ ਆਨ ਤੇ ਸ਼ਾਨ ਨਾਲ ਮਨਾਇਆ ਗਿਆ। ਰਾਜਧਾਨੀ ਦਿੱਲੀ ਵਿੱਚ ਰਾਜਪਥ ਉੱਤੇ 10 ਆਸੀਆਨ ਦੇਸ਼ਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ઠਉਸ ਤੋਂ ਬਾਅਦ ਵੀਰ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਜਵਾਨਾਂ ਦੀ ਵੀਰਤਾ ਨੂੰ ਸਲਾਮ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਭਾਵੁਕ ਵੀ ਹੋ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਮੌਕੇ ਸ਼ੁਭ ਕਾਮਨਾਵਾਂ ਦਿੱਤੀਆਂ। ਰਾਜਪਥ ਉੱਤੇ ਪਰੇਡ ਦੌਰਾਨ ਸੈਨਾ ਨੇ ਦੇਸ਼ ਦੀ ਤਾਕਤ ਦਿਖਾਈ। ਰਾਜਪਥ ਉੱਤੇ 23 ਝਾਕੀਆਂ ਕੱਢੀਆਂ ਗਈਆਂ। ਖ਼ਾਸ ਗੱਲ ਇਹ ਰਹੀ ਕਿ ਇਸ ਸਾਲ ਪਹਿਲੀ ਵਾਰ ਬੀਐਸਐਫ ਦੀਆਂ ਮਹਿਲਾ ਜਵਾਨਾਂ ਨੇ ਮੋਟਰ ਸਾਈਕਲਾਂ ਉੱਤੇ ਸਟੰਟ ਦਿਖਾਏ। ਇਸੇ ਦੌਰਾਨ ਭਾਰਤ-ਤਿੱਬਤ ਸਰਹੱਦ ‘ਤੇ ਫੌਜੀ ਜਵਾਨਾਂ ਨੇ ਮਾਈਨਸ 30 ਡਿਗਰੀ ਤਾਪਮਾਨ ਵਿਚ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਤਿਰੰਗਾ ਲਹਿਰਾਇਆ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …