10.9 C
Toronto
Wednesday, October 22, 2025
spot_img
HomeਕੈਨੇਡਾFront83 ਸਾਲਾਂ ਦੇ ਸ਼ਰਦ ਪਵਾਰ ਦਾ ਦਾਅਵਾ-ਮੈਂ ਅਜੇ ਬੁੱਢਾ ਨਹੀਂ ਹੋਇਆ

83 ਸਾਲਾਂ ਦੇ ਸ਼ਰਦ ਪਵਾਰ ਦਾ ਦਾਅਵਾ-ਮੈਂ ਅਜੇ ਬੁੱਢਾ ਨਹੀਂ ਹੋਇਆ

ਕਿਹਾ : ਮੈਂ ਅਜੇ ਵੀ ਕੁਝ ਵਿਅਕਤੀਆਂ ਨੂੰ ਕਰ ਸਕਦਾ ਹਾਂ ਸਿੱਧਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਮੈਂ ਅਜੇ ਤੱਕ ਬੁੱਢਾ ਨਹੀਂ ਹੋਇਆ ਹਾਂ ਉਹ ਅਜੇ ਵੀ ਕੁਝ ਵਿਅਕਤੀਆਂ ਨੂੰ ਸਿੱਧਾ ਕਰ ਸਕਦੇ ਹਨ।  83 ਸਾਲਾਂ ਦੇ ਸ਼ਰਦ ਪਵਾਰ ਨੇ ਅਜਿਹਾ ਬਿਆਨ ਪੂਣੇ ਦੇ ਹਵੇਲੀ ਤਾਲੁਕਾ ਵਿਚ ਆਯੋਜਿਤ ਬੈਲਗੱਡੀ ਈਵੈਂਟ ਵਿਚ ਦਿੱਤਾ। ਇਸ ਮੌਕੇ ਸ਼ਰਦ ਪਵਾਰ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਪਹੁੰਚੇ ਕੁਝ ਵਿਅਕਤੀਆਂ ਨੂੰ ਕਿਹਾ ਕਿ ਮੈਨੂੰ ਤੁਹਾਡੇ ਨਾਲ ਸ਼ਿਕਾਇਤ ਹੈ ਅਤੇ ਤੁਸੀਂ ਅਕਸਰ ਹੀ ਮੇਰੀ ਉਮਰ ਦੇ ਬਾਰੇ ਵਿਚ ਸਵਾਲ ਕਰਦੇ ਹੋ। ਮੈਂ 84 ਸਾਲਾਂ ਦਾ ਹਾਂ ਜਾਂ 83 ਸਾਲਾਂ ਦਾ ਹਾਂ। ਪਰ ਮੈਂ ਅਜੇ ਤੱਕ ਬੁੱਢਾ ਨਹੀਂ ਹੋਇਆ ਹਾਂ। ਸ਼ਰਦ ਪਵਾਰ ਨੇ ਕਿਹਾ ਕਿ ਮੇਰੇ ਵਿਚ ਏਨੀ ਤਾਕਤ ਹੈ ਕਿ ਮੈਂ ਕੁਝ ਵਿਅਕਤੀਆਂ ਨੂੰ ਸਿੱਧਾ ਕਰ ਸਕਦਾ ਹਾਂ। ਜ਼ਿਕਰਯੋਗ ਹੈ ਕਿ ਸ਼ਰਦ ਪਵਾਰ ਦਾ 83ਵਾਂ ਜਨਮ ਦਿਨ 12 ਦਸੰਬਰ ਨੂੰ ਸੀ। ਉਨ੍ਹਾਂ ਦੇ ਜਨਮ ਦਿਨ ਦੇ ਮੱਦੇਨਜ਼ਰ 17 ਦਸੰਬਰ ਨੂੰ ਬੈਲਗੱਡੀ ਰੇਸਿੰਗ ਈਵੈਂਟ ਹੋਇਆ। ਸ਼ਰਦ ਪਵਾਰ ਨੇ ਕਿਹਾ ਕਿ ਬੈਲਗੱਡੀ ਰੇਸਿੰਗ ਈਵੈਂਟ ਨੂੰ ਉਲੰਪਿਕ ਵਿਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਐਨ.ਸੀ.ਪੀ. ਵਿਚੋਂ ਬਗਾਵਤ ਕਰਨ ਅਤੇ ਮਹਾਰਾਸ਼ਟਰ ਦੇ ਡਿਪਟੀ ਸੀਐਮ ਬਣਨ ਤੋਂ ਬਾਅਦ ਅਜਿਤ ਪਵਾਰ ਨੇ ਸ਼ਰਦ ਪਵਾਰ ਨੂੰ ਕਿਹਾ ਸੀ ਕਿ ਤੁਹਾਡੀ ਉਮਰ ਜ਼ਿਆਦਾ ਹੋ ਗਈ ਹੈ। ਉਨ੍ਹਾਂ ਕਿਹਾ ਸੀ ਕਿ ਸੂਬਾ ਸਰਕਾਰ ਦੇ ਕਰਮਚਾਰੀ 58 ਸਾਲ, ਕੇਂਦਰ ਸਰਕਾਰ ਦੇ 60 ਸਾਲਾਂ ਵਿਚ, ਭਾਜਪਾ ’ਚ 75 ਸਾਲ ਵਿਚ ਰਿਟਾਇਰਮੈਂਟ ਹੋ ਜਾਂਦੀ ਹੈ, ਪਰ ਤੁਸੀਂ ਤਾਂ 83 ਸਾਲਾਂ ਦੇ ਹੋ ਗਏ ਹੋ। ਇਸ ਤੋਂ ਬਾਅਦ ਹੁਣ ਸ਼ਰਦ ਪਵਾਰ ਨੇ ਕਹਿ ਦਿੱਤਾ ਹੈ ਕਿ ਮੈਂ ਤਾਂ ਅਜੇ ਬੁੱਢਾ ਨਹੀਂ ਹੋਇਆ ਹਾਂ।
RELATED ARTICLES
POPULAR POSTS