0.9 C
Toronto
Saturday, January 10, 2026
spot_img
HomeਕੈਨੇਡਾFrontਪੰਜਾਬ ਸਣੇ ਉਤਰੀ ਭਾਰਤ ਠੰਡ ਦੀ ਲਪੇਟ ’ਚ

ਪੰਜਾਬ ਸਣੇ ਉਤਰੀ ਭਾਰਤ ਠੰਡ ਦੀ ਲਪੇਟ ’ਚ

ਅੰਮਿ੍ਰਤਸਰ ’ਚ ਤਾਪਮਾਨ ਰਿਹਾ 3.6 ਡਿਗਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਚੰਡੀਗੜ੍ਹ ਸਣੇ ਪੂਰਾ ਉਤਰੀ ਭਾਰਤ ਕੜਾਕੇ ਦੀ ਠੰਡ ਦੀ ਲਪੇਟ ’ਚ ਹੈ। ਪੰਜਾਬ ਦੇ 6 ਜ਼ਿਲ੍ਹਿਆਂ ’ਚ ਅੱਜ ਸੋਮਵਾਰ ਸਵੇਰੇ ਧੁੰਦ ਛਾਈ ਰਹੀ, ਜਿੱਥੇ ਵਿਜੀਬਿਲਟੀ 50 ਮੀਟਰ ਦੇ ਕਰੀਬ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅਨੁਸਾਰ ਧੁੰਦ ਦਾ ਅਸਰ 22 ਦਸੰਬਰ ਤੱਕ ਜਾਰੀ ਰਹੇਗਾ ਅਤੇ ਇਸ ਨਾਲ ਤਾਪਮਾਨ ਵਿਚ ਗਿਰਾਵਟ ਆਵੇਗੀ। ਮੌਸਮ ਵਿਭਾਗ ਅਨੁਸਾਰ ਅੱਜ ਸੋਮਵਾਰ ਸਵੇਰੇ ਅੰਮਿ੍ਰਤਸਰ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ, ਮੋਗਾ ਅਤੇ ਬਠਿੰਡਾ ਵਿਚ ਸੰਘਣੀ ਧੰੁਦ ਦੇਖੀ ਗਈ। ਅੰਮਿ੍ਰਤਸਰ ’ਚ ਰਾਤ ਦਾ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਅਤੇ ਜਲੰਧਰ ’ਚ 5 ਡਿਗਰੀ ਸੈਲਸੀਅਸ  ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਇਹ ਵੀ ਸੰਭਾਵਨਾ ਜਤਾਈ ਗਈ ਕਿ 23 ਦਸੰਬਰ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ਵਿਚ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅਜਿਹਾ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਹੋ ਰਿਹਾ ਹੈ। ਉਧਰ ਦੂਜੇ ਪਾਸੇ ਪਹਾੜਾਂ ’ਤੇ ਤਾਜ਼ਾ ਬਰਫਵਾਰੀ ਹੋ ਰਹੀ ਹੈ ਅਤੇ ਮੈਦਾਨੀ ਇਲਾਕਿਆਂ ਵਿਚ ਠੰਡੀਆਂ ਹਵਾਵਾਂ ਚੱਲਣ ਕਰਕੇ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
RELATED ARTICLES
POPULAR POSTS