Breaking News
Home / ਕੈਨੇਡਾ / Front / ਰਾਮਦੇਵ ਨੇ ਸੁਪਰੀਮ ਕੋਰਟ ’ਚ ਮੰਗੀ ਮਾਫੀ

ਰਾਮਦੇਵ ਨੇ ਸੁਪਰੀਮ ਕੋਰਟ ’ਚ ਮੰਗੀ ਮਾਫੀ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਦਾਖਲ ਕੀਤੀ ਗਈ ਸੀ ਪਟੀਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਵਿਚ ਪਤੰਜਲੀ ਆਯੁਰਵੇਦ ਦੇ ਖਿਲਾਫ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਸੀ। ਇਸ ਪਟੀਸ਼ਨ ’ਤੇ ਮਾਨਯੋਗ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੂਦੀਨ ਅਮਾਨਉਲਾਹ ਦੀ ਬੈਂਚ ਨੇ ਅੱਜ ਮੰਗਲਵਾਰ ਨੂੰ ਸੁਣਵਾਈ ਕੀਤੀ। ਇਸਦੇ ਚੱਲਦਿਆਂ ਬਾਬਾ ਰਾਮਦੇਵ ਅਤੇ ਕੰਪਨੀ ਦੇ ਐਮ.ਡੀ. ਆਚਾਰੀਆ ਬਾਲਕ੍ਰਿਸ਼ਨ ਨੂੰ ਵਿਅਕਤੀਗਤ ਰੂਪ ਵਿਚ ਪੇਸ਼ ਹੋਣ ਲਈ ਜਾਰੀ ਕੀਤੇ ਗਏ ਸੰਮਨ ਦੇ ਤਹਿਤ ਉਹ ਸੁਪਰੀਮ ਕੋਰਟ ਪਹੁੰਚੇ। ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਬਾਬਾ ਰਾਮਦੇਵ ਦੇ ਵਕੀਲ ਨੇ ਕਿਹਾ ਕਿ ਅਸੀਂ ਅਜਿਹੇ ਇਸ਼ਤਿਹਾਰ ਲਈ ਮੁਆਫੀ ਮੰਗਦੇ ਹਾਂ। ਵਕੀਲ ਨੇ ਕਿਹਾ ਕਿ ਅਸੀਂ ਅਦਾਲਤ ਤੋਂ ਭੱਜਣ ਵਾਲੇ ਨਹੀਂ ਹਾਂ। ਪਤੰਜਲੀ ਦੇ ਵਕੀਲ ਨੇ ਗੁੰਮਰਾਹਕੁੰਨ ਇਸ਼ਤਿਹਾਰ ਬਾਰੇ ਕਿਹਾ ਕਿ ਸਾਡੇ ਮੀਡੀਆ ਵਿਭਾਗ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਜਾਣਕਾਰੀ ਨਹੀਂ ਸੀ। ਇਸੇ ਲਈ ਅਜਿਹਾ ਇਸ਼ਤਿਹਾਰ ਚੱਲਿਆ। ਇਸੇ ਦੌਰਾਨ ਜਸਟਿਸ ਅਮਾਨਉਲਾਹ ਨੇ ਇਹ ਵੀ ਕਿਹਾ ਕਿ ਬਾਬਾ ਰਾਮਦੇਵ ਨੇ ਯੋਗ ਦੇ ਮਾਮਲੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਪਰ ਐਲੋਪੈਥੀ ਦਵਾਈਆਂ ਬਾਰੇ ਅਜਿਹੇ ਦਾਅਵੇ ਕਰਨਾ ਠੀਕ ਨਹੀਂ ਹੈ।

Check Also

ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਮੁੰਬਈ ’ਚ ਕਾਰੋਬਾਰੀਆਂ ਨਾਲ ਵੀ ਕਰਨਗੇ ਮੀਟਿੰਗਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ …