ਚੰਡੀਗੜ੍ਹ: ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਇੱਥੇ ਕਿਹਾ ਕਿ ਜਨਨਾਇਕ ਜਨਤਾ ਪਾਰਟੀ (ਜਜਪਾ) ਨੇ ਹਰਿਆਣਾ ਦੇ ਲੋਕਾਂ ਵੱਲੋਂ ਸਰਕਾਰ ਖਿਲਾਫ ਦਿੱਤੇ ਫ਼ਤਵੇ ਦਾ ਨਿਰਾਦਰ ਕੀਤਾ ਹੈ। ਹੁੱਡਾ ਨੇ ਕਿਹਾ ਕਿ ਪਾਰਟੀ ਨੇ ਸਰਕਾਰ ਕਾਇਮ ਕਰਨ ਲਈ ਭਾਜਪਾ ਨੂੰ ਹਮਾਇਤ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਹੁੱਡਾ ਨੇ ਕਿਹਾ ਕਿ ‘ਲੋਕਾਂ ਨੇ ਵੋਟਾਂ ਕਿਸੇ ਹੋਰ ਦੇ ਨਾਂ ‘ਤੇ ਦਿੱਤੀਆਂ ਤੇ ਜਜਪਾ ਨੇ ਸਮਰਥਨ ਕਿਸੇ ਹੋਰ ਦੇ ਨਾਂ ਕਰ ਦਿੱਤਾ।’ ਹੁੱਡਾ ਨੇ ਨਾਲ ਹੀ ਸਰਕਾਰ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ।
Check Also
ਦਿੱਲੀ-ਐਨਸੀਆਰ ਤੋਂ ਬਾਅਦ ਬਿਹਾਰ ’ਚ ਵੀ ਭੂਚਾਲ ਦੇ ਝਟਕੇ
ਭੂਚਾਲ ਦਾ ਕੇਂਦਰ ਨਵੀਂ ਦਿੱਲੀ ਦੱਸਿਆ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ-ਐਨਸੀਆਰ ਵਿਚ ਅੱਜ ਸੋਮਵਾਰ ਸਵੇਰੇ …