ਪਹਿਲਾਂ ਪੰਜਾਬ ਨੂੰ ਸਮਝਾਂਗੇ ਫਿਰ ਕਰਾਂਗੇ ਨਿਵੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਮੁਹਾਲੀ ‘ਚ ਹੋਏ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਵਿੱਚ ਪਹੁੰਚੇ ਵਿਦੇਸ਼ੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਇੱਥੇ ਸੰਭਾਵਨਾਵਾਂ ਤਲਾਸ਼ਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਨੂੰ ਸਮਝਣਗੇ ਤੇ ਫਿਰ ਨਿਵੇਸ਼ ਕਰਨ ਬਾਰੇ ਫੈਸਲਾ ਕਰਨਗੇ। ਵਿਦੇਸ਼ੀ ਕਾਰੋਬਾਰੀਆਂ ਨੇ ਕਿਹਾ ਕਿ ਉਹ ਪੰਜਾਬ ਨੂੰ ਕਾਰੋਬਾਰ ਲਈ ਬਿਹਤਰੀਨ ਮਾਰਕੀਟ ਵਜੋਂ ਦੇਖ ਰਹੇ ਹਨ ਪਰ ਹਾਲੇ ਉਹ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਪਾਨ ਦੀ ਵੱਡੀ ਕੰਪਨੀ ਮਿਤਸੂਬਿਸ਼ੀ ਦੇ ਚੇਅਰਮੈਨ ਤਾਗੂਚੀ ਨੇ ਕਿਹਾ ਕਿ ਪੰਜਾਬ ਨੂੰ ਸਮਝਣ ਲਈ ਅਜੇ ਹੋਰ ਵਿਜ਼ਿਟ ਕਰਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਿਵੇਸ਼ ਕਰਨ ਲਈ ਕੋਈ ਵੀ ਕੰਪਨੀ ਪੱਕਾ ਨਹੀਂ ਕਰਕੇ ਗਈ ਪਰ ਇਹ ਜ਼ਰੂਰ ਕਹਿ ਗਏ ਕਿ ਜਾਪਾਨੀ ਕੰਪਨੀਆਂ ਦਾ ਕਾਰੋਬਾਰ ਵਧਾਉਣ ਲਈ ਪੰਜਾਬ ਵੱਡਾ ਬਾਜ਼ਾਰ ਹੈ। ਜਾਪਾਨ ਦੇ ਵਫਦ ਦਾ ਸਵਾਲ ਸੀ ਕਿ ਜੇਕਰ ਜਾਪਾਨੀ ਕੰਪਨੀਆਂ ਇੱਥੇ ਆਉਂਦੀਆਂ ਹਨ ਤਾਂ ਕੀ ਪੰਜਾਬ ਕੋਲ ਜਾਪਾਨੀ ਸੱਭਿਆਚਾਰ ਲਈ ਜਗ੍ਹਾ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …