ਤਕਰਾਰ ਵਧਣ ਤੋਂ ਬਾਅਦ ਪ੍ਰੀਖਿਆ ‘ਚ ਬੈਠਣ ਦੀ ਦਿੱਤੀ ਇਜ਼ਾਜਤ
ਚੰਡੀਗੜ੍ਹ/ਬਿਊਰੋ ਨਿਊਜ਼
ਪੀਜੀਆਈ ਵਿਚ ਕਲਰਕਾਂ ਦੀ ਭਰਤੀ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਉਮੀਦਵਾਰਾਂ ਨੂੰ ਕਕਾਰਾਂ ਸਮੇਤ ਪੇਪਰ ਵਿਚ ਬੈਠਣ ਦੇ ਮੁੱਦੇ ‘ਤੇ ਨਿਗਰਾਨ ਅਮਲੇ ਅਤੇ ਉਮੀਦਵਾਰਾਂ ਵਿਚ ਤਰਕਾਰ ਹੋਇਆ। ਸੈਕਟਰ 35 ਬੀ ਵਿਚ ਸਥਿਤ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ‘ਚ ਪ੍ਰੀਖਿਆ ਦੌਰਾਨ ਪੀਜੀਆਈ ਦੇ ਨਿਗਰਾਨ ਅਮਲੇ ਨੇ ਇਕ ਅੰਮ੍ਰਿਤਧਾਰੀ ਮਹਿਲਾ ਨੂੰ ਪੇਪਰ ਵਿਚ ਬੈਠਣ ਤੋਂ ਰੋਕ ਦਿੱਤਾ।
ਪੀਜੀਆਈ ਦੇ ਨਿਗਰਾਨ ਅਮਲੇ ਨੇ ਪ੍ਰੀਖਿਆ ਵਿਚ ਬੈਠਣ ਲਈ ਮਹਿਲਾ ਸਾਹਮਣੇ ਕੜਾ ਲਾਹੁਣ ਦੀ ਸ਼ਰਤ ਰੱਖੀ। ਜਦੋਂ ਅੰਮ੍ਰਿਤਧਾਰੀ ਮਹਿਲਾ ਉਮੀਦਵਾਰ ਨੇ ਕੜਾ ਉਤਾਰਨ ਤੋਂ ਇਨਕਾਰ ਕੀਤਾ ਤਾਂ ਨਿਗਰਾਨ ਅਮਲੇ ਨੇ ਮਹਿਲਾ ਨੂੰ ਪ੍ਰੀਖਿਆ ਵਿਚ ਬੈਠਣ ਦੀ ਇਜ਼ਾਜਤ ਨਾ ਦਿੱਤੀ। ਹਾਲਾਂਕਿ ਬਾਅਦ ਵਿਚ ਅੰਮ੍ਰਿਤਧਾਰੀ ਉਮੀਦਵਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਬੰਧਤ ਅਧਿਕਾਰੀਆਂ ਦਾ ਵਿਰੋਧ ਕਰਨ ਕਰਕੇ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੂੰ ਪ੍ਰੀਖਿਆ ਵਿਚ ਬੈਠਣ ਦੀ ਇਜ਼ਾਜਤ ਮਿਲ ਗਈ।
Check Also
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਬੱਸ ਅਤੇ ਕਾਰ ਦੀ ਭਿਆਨਕ ਟੱਕਰ – 8 ਵਿਅਕਤੀਆਂ ਦੀ ਮੌਤ ਅਤੇ 32 ਜ਼ਖਮੀ
ਦਸੂਹਾ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਅੱਜ ਸਵੇਰੇ 10 ਵਜੇ ਦੇ ਕਰੀਬ ਮਿੰਨੀ ਬੱਸ …