ਵੱਡੀ ਗਿਣਤੀ ਵਿਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂ ਪਹੁੰਚੇ
ਬਿਆਸ/ਬਿਊਰੋ ਨਿਊਜ਼
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਜਿਨ੍ਹਾਂ ਦੀ ਧਰਮ ਪਤਨੀ ਸ਼ਬਨਮ ਢਿੱਲੋਂ ਦਾ ਪਿਛਲੇ ਦਿਨੀਂ ਲੰਡਨ ਵਿਚ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਡੇਰਾ ਬਿਆਸ ਵਿਚਲੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਸ਼ਬਨਮ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਨੇ ਦਿਖਾਈ। ਸਸਕਾਰ ਮੌਕੇ ਸਿਰਫ ਡੇਰਾ ਮੁਖੀ ਦਾ ਪਰਿਵਾਰ, ਡੇਰਾ ਪ੍ਰਬੰਧਕ ਤੇ ਵੀ.ਆਈ.ਪੀ. ਵਿਅਕਤੀ ਸ਼ਾਮਲ ਹੋਏ ਅਤੇ ਸੰਗਤ ਨੂੰ ਸਰਕਾਰ ਮੌਕੇ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ, ਜਦਕਿ ਬਹੁਤ ਵੱਡੀ ਗਿਣਤੀ ਵਿਚ ਸੰਗਤ ਡੇਰੇ ਪਹੁੰਚੀ ਹੋਈ ਸੀ। ਸ਼ਬਨਮ ਢਿੱਲੋਂ ਦੇ ਸਸਕਾਰ ਮੌਕੇ ਪੰਜਾਬ ਤੇ ਕੇਂਦਰ ਦੇ ਕਈ ਨੁਮਾਇੰਦੇ ਅਤੇ ਸੰਤ ਸਮਾਜ ਵਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਵਿਜੇਇੰਦਰ ਸਿੰਗਲਾ, ਬਿਕਰਮ ਮਜੀਠੀਆ, ਸੁਨੀਲ ਜਾਖੜ, ਓ.ਪੀ. ਸੋਨੀ, ਗੁਰਜੀਤ ਸਿੰਘ ਔਜਲਾ, ਹੰਸ ਰਾਜ ਹੰਸ, ਬੀਬੀ ਜਗੀਰ ਕੌਰ, ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਮਾਨ ਅਤੇ ਹੋਰ ਬਹੁਤ ਸਾਰੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂ ਪਹੁੰਚੇ ਹੋਏ ਸਨ। ਸ਼ਬਨਮ ਢਿੱਲੋਂ ਦੀਆਂ ਅੰਤਿਮ ਰਸਮਾਂ 8 ਦਸੰਬਰ ਡੇਰਾ ਬਿਆਸ ਵਿਖੇ ਹੀ ਨਿਭਾਈਆਂ ਜਾਣਗੀਆਂ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …