Breaking News
Home / ਪੰਜਾਬ / ਹੰਸ ਰਾਜ ਹੰਸ ਨੂੰ ਮੋਗਾ ‘ਚ ਕਿਸਾਨਾਂ ਤੋਂ ਮੰਗਣੀ ਪਈ ਮੁਆਫੀ

ਹੰਸ ਰਾਜ ਹੰਸ ਨੂੰ ਮੋਗਾ ‘ਚ ਕਿਸਾਨਾਂ ਤੋਂ ਮੰਗਣੀ ਪਈ ਮੁਆਫੀ

ਬੋਲੇ – ਮੈਂ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਕਰਨ ਲਈ ਹਾਂ ਤਿਆਰ
ਮੋਗਾ/ਬਿਊਰੋ ਨਿਊਜ਼
ਪੰਜਾਬ ਵਿਚ ਭਾਜਪਾ ਆਗੂਆਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਗਾ ਵਿਚ ਡਾ. ਭੀਮ ਰਾਓ ਅੰਬੇਡਕਰ ਬਾਰੇ ਕਰਵਾਈ ਗੋਸ਼ਟੀ ਵਿਚ ਮੁੱਖ ਮਹਿਮਾਨ ਵਜੋਂ ਦਿੱਲੀ ਤੋਂ ਪੁੱਜੇ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਘੇਰ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਭੀੜ ਵਿਚੋਂ ਕੱਢਿਆ। ਇਸ ਮੌਕੇ ਹੰਸ ਨੇ ਕਿਸਾਨਾਂ ਅੱਗੇ ਹੱਥ ਬੰਨ੍ਹ ਦੁਹਾਈ ਦਿੱਤੀ ਕਿ ਉਹ ਪੰਜਾਬ ਦਾ ਪੁੱਤ ਹੈ, ਕਿਸਾਨਾਂ ਨਾਲ ਖੜ੍ਹਾ ਹੈ ਅਤੇ ਕਿਸਾਨਾਂ ਖਾਤਰ ઠਮਰਨ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਸਲੇ ਦਾ ਹੱਲ ਕੱਢ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੀਕੇਯੂ ਏਕਤਾ ਉਗਰਾਹਾਂ ਆਗੂ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਅਗਵਾਈ ਹੇਠ ਕਿਸਾਨਾਂ ਨੇ ਸਮਾਗਮ ਤੋਂ ਬਾਹਰ ਆਉਂਦੇ ਹੰਸ ਦਾ ਘਿਰਾਓ ਕਰ ਲਿਆ।
ਕਿਸਾਨਾਂ ਨੇ ਕਿਹਾ ਭਾਜਪਾ ਉਨ੍ਹਾਂ ਦੀ ਦੁਸ਼ਮਣ ਹੈ ਅਤੇ ਹੰਸ ઠਭਾਜਪਾ ਦਾ ਸੰਸਦ ਮੈਂਬਰ ਹੈ। ਉਨ੍ਹਾਂ ਕਿਹਾ ਕਿ ਹੰਸ ਪੰਜਾਬ ਦਾ ਅੰਨ ਖਾ ਰਿਹਾ ਹੈ। ਉਨ੍ਹਾਂ ਹੰਸ ਕੋਲੋਂ ਅਸਤੀਫ਼ੇ ਦੀ ਮੰਗ ਕਰਦਿਆਂ ਧਰਨੇ ਵਿੱਚ ਸ਼ਾਮਲ ਹੋਣ ਲਈ ਆਖਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਨੇ ਵੀ ਹੰਸ ਨੂੰ ਤਿੱਖੇ ਸਵਾਲ ਕੀਤੇ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …