ਕਿਹਾ, ਦੇਸ਼ਾਂ ਵਿਦੇਸ਼ਾਂ ਤੋਂ ਮਿਲ ਰਹੇ ਭਰਵੇਂ ਸਹਿਯੋਗ ਨੂੰ ਦੇਖਦਿਆਂ ਬਦਲੀ ਥਾਂ
ਚੰਡੀਗੜ੍ਹ/ਬਿਊਰੋ ਨਿਊਜ਼
ਸੁਖਪਾਲ ਖਹਿਰਾ ਵਲੋਂ 2 ਅਗਸਤ ਨੂੰ ਬਠਿੰਡਾ ਵਿਚ ਕੀਤੀ ਜਾ ਰਹੀ ਕਨਵੈਨਸ਼ਨ ਕਿਸੇ ਰਿਜੌਰਟ ਵਿਚ ਹੋਣੀ ਸੀ। ਹੁਣ ਇਹ ਕਨਵੈਨਸ਼ਨ ਥਰਮਲ ਪਲਾਂਟ ਸਟੇਡੀਅਮ ਵਿਚ ਹੋਵੇਗੀ। ਇਸ ਸਬੰਧੀ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ, ਜਿਸ ਨੂੰ ਦੇਖਦਿਆਂ ਖੁੱਲ੍ਹੀ ਜਗ੍ਹਾ ਵਿਚ ਇਹ ਕਨਵੈਨਸ਼ਨ ਕਰਨ ਦਾ ਪ੍ਰੋਗਰਾਮ ਬਣਿਆ ਹੈ। ਉਧਰ ਦੂਜੇ ਪਾਸੇ ਦਿੱਲੀ ਵਿਚ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੀ ਅੱਜ ਬੈਠਕ ਮੁਨੀਸ਼ ਸਿਸੋਦੀਆਂ ਦੀ ਅਗਵਾਈ ਵਿਚ ਹੋਈ। ਬੈਠਕ ਵਿਚ ਫੈਸਲਾ ਲਿਆ ਗਿਆ ਕਿ ਪਾਰਟੀ ਦਾ ਕੋਈ ਵੀ ਆਗੂ, ਵਿਧਾਇਕ 2 ਅਗਸਤ ਨੂੰ ਹੋਣ ਵਾਲੀ ਬਠਿੰਡਾ ਕਨਵੈਨਸ਼ਨ ਵਿਚ ਸ਼ਾਮਲ ਨਹੀਂ ਹੋਵੇਗਾ। ਪਾਰਟੀ ਦਾ ਜਿਹੜਾ ਵੀ ਆਗੂ, ਕਾਰਕੂੰਨ ਬਠਿੰਡਾ ਕਨਵੈਨਸ਼ਨ ਵਿਚ ਜਾਵੇਗਾ, ਉਸ ਨੂੰ ਪਾਰਟੀ ਵਿਰੋਧੀ ਮੰਨਿਆ ਜਾਵੇਗਾ।

