10.2 C
Toronto
Saturday, April 18, 2026
spot_img
Homeਪੰਜਾਬਪਾਰਟੀ ਵਰਕਰਾਂ ਦੀ ਮੰਗ 'ਤੇ ਹੋ ਰਹੀ ਹੈ ਬਠਿੰਡਾ 'ਚ ਕਨਵੈਨਸ਼ਨ :...

ਪਾਰਟੀ ਵਰਕਰਾਂ ਦੀ ਮੰਗ ‘ਤੇ ਹੋ ਰਹੀ ਹੈ ਬਠਿੰਡਾ ‘ਚ ਕਨਵੈਨਸ਼ਨ : ਕੰਵਰ ਸੰਧੂ

ਕਿਹਾ, ਇਸ ਕਨਵੈਨਸ਼ਨ ਨੂੰ ਕਿਸੇ ਵੀ ਹੋਰ ਪਾਰਟੀ ਦੀ ਹਮਾਇਤ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਸੁਖਪਾਲ ਸਿੰਘ ਖਹਿਰਾ ਦੇ ਘਰ ਅੱਜ ਉਨ੍ਹਾਂ ਦੇ ਹਮਾਇਤੀ ਵਿਧਾਇਕਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ 2 ਅਗਸਤ ਨੂੰ ਬਠਿੰਡਾ ਵਿਚ ਕਨਵੈੱਨਸ਼ਨ ਹਰ ਹਾਲਤ ‘ਚ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਕੀਤੀ ਜਾ ਰਹੀ ਮੰਗ ਦੇ ਮੱਦੇ ਨਜ਼ਰ ਇਹ ਕਨਵੈੱਨਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਸੀ ਕਿ ਇਸ ਕਨਵੈਨਸ਼ਨ ਵਿਚ ‘ਆਪ’ ਦੇ ਹੋਰ ਵਿਧਾਇਕ ਵੀ ਸ਼ਾਮਿਲ ਹੋਣਗੇ। ਕੰਵਰ ਸੰਧੂ ਹੋਰਾਂ ਨੇ ਕਿਹਾ ਇਹ ਕਨਵੈਨਸ਼ਨ ਪਾਰਟੀ ਦੇ ਵਿਰੋਧ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਕਨਵੈਨਸ਼ਨ ਦਾ ਲੋਕ ਇਨਸਾਫ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਕੰਵਰ ਸੰਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਾ ਤਾਂ ਅਕਾਲੀ ਦਲ ਵੱਲੋਂ ਅਤੇ ਨਾ ਹੀ ਕਾਂਗਰਸ ਵੱਲੋਂ ਇਸ ਰੈਲੀ ਦੀ ਹਮਾਇਤ ਕੀਤੀ ਜਾ ਰਹੀ ਹੈ।

RELATED ARTICLES
POPULAR POSTS