8.6 C
Toronto
Monday, November 3, 2025
spot_img
Homeਪੰਜਾਬਅੰਮਿ੍ਰਤਸਰ ’ਚ ਚੱਲ ਰਿਹਾ ਜੀ-20 ਸੰਮੇਲਨ ਹੋਇਆ ਸੰਪੰਨ

ਅੰਮਿ੍ਰਤਸਰ ’ਚ ਚੱਲ ਰਿਹਾ ਜੀ-20 ਸੰਮੇਲਨ ਹੋਇਆ ਸੰਪੰਨ

20 ਦੇਸ਼ਾਂ ਦੇ ਡੈਲੀਗੇਟ ਪੰਜਾਬੀ ਸੱਭਿਆਚਾਰ ਦੇ ਹੋਏ ਕਾਇਲ, 19-20 ਮਾਰਚ ਨੂੰ ਲੇਬਰ ਵਿਸ਼ੇ ’ਤੇ ਹੋਵੇਗੀ ਚਰਚਾ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ’ਚ ਚੱਲ ਰਹੇ ਜੀ-20 ਸੰਮੇਲਨ ਦਾ ਆਖਰੀ ਦਿਨ ਸੀ। ਇਸ ਤੋਂ ਬਾਅਦ 19 ਅਤੇ 20 ਮਾਰਚ ਨੂੰ ਜੀ-20 ਸੰਮੇਲਨ ਅੰਮਿ੍ਰਤਸਰ ਵਿਚ ਹੀ ਹੋਵੇਗਾ ਅਤੇ ਇਸ ਦਾ ਵਿਸ਼ਾ ਲੇਬਰ ਚੁਣਿਆ ਗਿਆ ਹੈ। ਸੰਮੇਲਨ ’ਚ ਸ਼ਾਮਿਲ ਹੋਣ ਆਏ ਵਿਦੇਸ਼ੀ ਮਹਿਮਾਨਾਂ ਨੂੰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ‘ਸਾਡਾ ਪਿੰਡ’ ਵਿਖੇ ਲਿਜਾਇਆ ਗਿਆ। ਇੱਥੇ ਉਨ੍ਹਾਂ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਜੀਵਨ-ਜਾਚ ਨੂੰ ਨੇੜੇ ਤੋਂ ਦੇਖਿਆ। ਵਿਦੇਸ਼ੀ ਮਹਿਮਾਨਾਂ ਦਾ ਇੱਥੇ ਪਹੁੰਚਣ ’ਤੇ ਰਵਾਇਤੀ ਪੰਜਾਬੀ ਰਸਮਾਂ-ਰਿਵਾਜ਼ਾਂ ਨਾਲ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਮਹਿਮਾਨਾਂ ਨੇ ਪੰਜਾਬ ਦੇ ਰਵਾਇਤੀ ਖਾਣੇ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦਾ ਸਵਾਦ ਚੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਛੰਨੇ ਭਰ-ਭਰ ਚਾਟੀ ਦੀ ਲੱਸੀ ਵੀ ਪੀਤੀ। ਵਿਦੇਸ਼ੀ ਮਹਿਮਾਨਾਂ ਦੀ ਆਮਦ ਮੌਕੇ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਆਏ ਵਿਦੇਸ਼ੀ ਮਹਿਮਾਨਾਂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦਾ ਰਹਿਣ ਸਹਿਣ ਤੇ ਖਾਣਾ ਪੀਣਾ ਕਮਾਲ ਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀਆਂ ਯਾਦਾਂ ਨੂੰ ਹਮੇਸ਼ਾ ਆਪਣੇ ਦਿਲਾਂ ਵਿਚ ਵਸਾ ਕੇ ਰੱਖਣਗੇ।

RELATED ARTICLES
POPULAR POSTS