Breaking News
Home / ਕੈਨੇਡਾ / Front / ਚੰਡੀਗੜ੍ਹ ਪੁਲਿਸ ਦੀ ਨਵੀਂ ਮੁਹਿੰਮ – ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਕੀਤੀ ਲਾਜ਼ਮੀ

ਚੰਡੀਗੜ੍ਹ ਪੁਲਿਸ ਦੀ ਨਵੀਂ ਮੁਹਿੰਮ – ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਕੀਤੀ ਲਾਜ਼ਮੀ

ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਸ਼ਹਿਰ ਵਿਚ ਹੁਣ ਕਾਰ ਜਾਂ ਹੋਰ ਗੱਡੀ ਵਿਚ ਪਿਛਲੀਆਂ ਸੀਟਾਂ ’ਤੇ ਬੈਠਣ ਵਾਲੀ ਸਵਾਰੀ ਨੂੰ ਵੀ ਸੀਟ ਬੈਲਟ ਲਗਾਉਣੀ ਪਵੇਗੀ। ਸੜਕ ਹਾਦਸਿਆਂ ’ਚ ਜਾ ਰਹੀਆਂ ਜਾਨਾਂ ਨੂੰ ਦੇਖਦਿਆਂ, ਇਸਦੇ ਬਚਾਅ ਲਈ ਚੰਡੀਗੜ੍ਹ ਪੁਲਿਸ ਵਲੋਂ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੀਟ ਬੈਲਟ ਦੀ ਮਹੱਤਤਾ ਨੂੰ ਸਮਝਾਉਣ ਲਈ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਨਾਮੀ ਉਦਯੋਗਪਤੀ ਸਾਈਰਸ ਮਿਸਤਰੀ ਅਤੇ ਕਾਮੇਡੀਅਨ ਜਸਪਾਲ ਭੱਟੀ ਦੀ ਸੜਕ ਹਾਦਸੇ ਦੌਰਾਨ ਗਈ ਜਾਨ ਦੀ ਉਦਾਹਰਣ ਦੇ ਕੇ ਲੋਕਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ। ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਸਿਰਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਤੋਂ ਬਾਅਦ ਕਾਨੂੰਨ ਦੇ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ। ਧਿਆਨ ਰਹੇ ਕਿ ਚੰਡੀਗੜ੍ਹ ਵਿਚ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਹੁਣ ਸਾਰੀਆਂ ਸੜਕਾਂ ’ਤੇ ਸੀਸੀ ਟੀਵੀ ਕੈਮਰੇ ਲਗਾਏ ਗਏ ਹਨ ਅਤੇ ਸੜਕ ’ਤੇ ਗੱਡੀਆਂ ਦੀ ਗਤੀ ਸੀਮਾ ਵੀ ਤੈਅ ਕੀਤੀ ਗਈ ਹੈ। ਪਰ ਇਸ ਸਭ ਦੇ ਬਾਵਜੂਦ ਵੀ ਕਈ ਵਾਰ ਸੜਕ ਹਾਦਸਿਆਂ ਦੌਰਾਨ ਜਾਨਾਂ ਜਾ ਰਹੀਆਂ ਹਨ, ਜੋ ਕਿ ਪੁਲਿਸ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।

Check Also

ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ

ਕਿਹਾ : ਹਰਿਆਣਾ ਅਤੇ ਜੰਮੂ-ਕਸ਼ਮੀਰ ’ਚ ‘ਡਬਲ ਇੰਜਣ’ ਸਰਕਾਰ ਦਾ ਹੋਣ ਜਾ ਰਿਹਾ ਹੈ ਅੰਤ …