Breaking News
Home / ਪੰਜਾਬ / ਲਾਕਡਾਊਨ ਦੀ ਗੱਲ… : ਮਾਰਚ ਤੋਂ ਅਕਤੂਬਰ ਤੱਕ ਮਹਿਲਾ ਕਮਿਸ਼ਨ ਕੋਲ ਪਹੁੰਚੀਆਂ 30 ਹਜ਼ਾਰ ਸ਼ਿਕਾਇਤਾਂ, ਇਨ੍ਹਾਂ ਵਿਚੋਂ ਕਈ ਰੌਚਕ

ਲਾਕਡਾਊਨ ਦੀ ਗੱਲ… : ਮਾਰਚ ਤੋਂ ਅਕਤੂਬਰ ਤੱਕ ਮਹਿਲਾ ਕਮਿਸ਼ਨ ਕੋਲ ਪਹੁੰਚੀਆਂ 30 ਹਜ਼ਾਰ ਸ਼ਿਕਾਇਤਾਂ, ਇਨ੍ਹਾਂ ਵਿਚੋਂ ਕਈ ਰੌਚਕ

ਜਲੰਧਰ/ਬਿਊਰੋ ਨਿਊਜ਼
ਕਰੋਨਾ ਕਾਲ ਵਿਚ ਜਲੰਧਰ ਦੇ ਇਕ ਨੌਜਵਾਨ ਦਾ ਇਸ਼ਕ ਆਨਲਾਈਨ ਹੋ ਗਿਆ। ਉਸਨੇ ਦੋ ਸ਼ਾਦੀਆਂ ਕੀਤੀਆਂ ਹੋਈਆਂ ਸਨ। ਪਰ ਦੋਵੇਂ ਪਤਨੀਆਂ ਨੂੰ ਜਾਣਕਾਰੀ ਨਹੀਂ ਸੀ। ਇਸਦਾ ਖੁਲਾਸਾ ਵੀ ਰੌਚਕ ਢੰਗ ਨਾਲ ਹੋਇਆ। ਲਾਕਡਾਊਨ ਦੌਰਾਨ ਇਕ ਵਿਅਕਤੀ ਹਰ ਰੋਜ਼ ਨਾਕਾ ਲੰਘ ਕੇ ਜਾਂਦਾ ਸੀ। ਪੁਲਿਸ ਕਰਮੀ ਪੁੱਛਦੇ ਤਾਂ ਉਹ ਕਹਿੰਦਾ ਘਰ ਜਾ ਰਿਹਾ ਹਾਂ ਸਾਹਬ। ਮਜ਼ਾਕ ਵਿਚ ਕਹਿੰਦਾ-ਜਾਣ ਦਿਓ ਨਹੀਂ ਤਾਂ ਪਤਨੀ ਕੁੱਟੇਗੀ। ਜਦ ਵਾਪਸ ਆਉਂਦਾ ਤਾਂ ਫਿਰ ਇਹੀ ਜਵਾਬ ਦਿੰਦਾ। ਇਕ ਦਿਨ ਸ਼ੱਕ ਹੋਇਆ ਤਾਂ ਪੁਲਿਸ ਪਿੱਛੇ-ਪਿੱਛੇ ਘਰ ਪਹੁੰਚ ਗਈ ਅਤੇ ਪਤਨੀ ਕੋਲੋਂ ਪੁੱਛਿਆ ਤੁਸੀਂ ਕੌਣ ਹੋ। ਪਤਨੀ ਨੇ ਪਹਿਚਾਣ ਦੱਸੀ ਤਾਂ ਪੁਲਿਸ ਕਰਮੀ ਬੋਲਿਆ ਕਿ ਤੁਹਾਡੇ ਪਤੀ ਦੀਆਂ ਕਿੰਨੀਆਂ ਘਰ ਵਾਲੀਆਂ ਹਨ। ਇਸ ਤੋਂ ਬਾਅਦ ਉਸਦਾ ਭਾਂਡਾ ਭੱਜ ਗਿਆ। ਪਤੀ-ਪਤਨੀ ਵਿਚ ਜੰਮ ਕੇ ਲੜਾਈ ਹੋਈ। ਇਸ ਤੋਂ ਬਾਅਦ ਮਹਿਲਾ ਨੇ ਮਹਿਲਾ ਕਮਿਸ਼ਨ ਵਿਚ ਸ਼ਿਕਾਇਤ ਕਰ ਦਿੱਤੀ।
ੲਪੁਲਿਸ ਨੇ ਪੁੱਛਿਆ – ਤੁਸੀਂ ਕੌਣ? ਜਵਾਬ – ਮੈਂ ਉਸਦੀ ਪਤਨੀ, ਪੁਲਿਸ ਬੋਲੀ – ਤੁਹਾਡੇ ਪਤੀ ਦੀਆਂ ਕਿੰਨੀਆਂ ਘਰ ਵਾਲੀਆਂ ਹਨ…
ਮਹੀਨਾ ਕੇਸ
ਜਨਵਰੀ 124
ਫਰਵਰੀ 133
ਮਾਰਚ 97
ਅਪ੍ਰੈਲ 108
ਮਈ 189
ਜੂਨ 220
ਜੁਲਾਈ 270
ਅਗਸਤ 350
ਸਤੰਬਰ 485
ਅਕਤੂਬਰ 240
ਜਲੰਧਰ ਵਿਚ ਜਨਵਰੀ ਤੋਂ ਅਕਤੂਬਰ ਤੱਕ ਦੇ ਮਾਮਲੇ
ਸੈਕਸੂਅਲ ਹਰਾਸਮੈਂਟ ਦੇ 86 ਕੇਸ ਆਏ
ਜਲੰਧਰ ਵਿਚ ਅਪ੍ਰੈਲ ਤੋਂ ਅਕਤੂਬਰ ਤੱਕ ਦਹੇਜ ਦੇ 387 ਮਾਮਲੇ, ਰੇਪ ਦੇ 41, ਜਾਇਦਾਦ ਦੇ 109, ਘਰੇਲੂ ਝਗੜੇ ਅਤੇ ਮਾਰ-ਕੁਟਾਈ ਦੇ 661, ਸੈਕਸੂਅਲ ਹਰਾਸਮੈਂਟ ਦੇ 86, ਪੁਲਿਸ ਅਧਿਕਾਰੀਆਂ ਦੇ ਖਿਲਾਫ 65, ਐਨਆਰਆਈ ਕੋਲੋਂ ਪ੍ਰੇਸ਼ਾਨ ਦੇ 21, ਆਰਥਿਕ ਸਹਾਇਤਾ, ਪੈਨਸ਼ਨ ਜਾਂ ਪੀਲੇ ਕਾਰਡ ਦੇ 809 ਅਤੇ 37 ਹੋਰ ਮਾਮਲੇ ਪ੍ਰਾਪਤ ਹੋਏ।
ੲ ਕੇਸ -1 : ਦੋ ਭੈਣਾਂ ਨੇ ਆਪਣੇ ਪਿਤਾ ‘ਤੇ ਲਗਾਇਆ ਹਰਾਸਮੈਂਟ ਦਾ ਆਰੋਪ : ਲੁਧਿਆਣਾ ਵਿਚ ਦੋ ਭੈਣਾਂ ਨੇ ਪਿਤਾ ‘ਤੇ ਹਰਾਸਮੈਂਟ ਦਾ ਆਰੋਪ ਲਗਾਇਆ। ਜਦ ਆਯੋਗ ਨੇ ਵੈਰੀਫਾਈ ਕਰਾਇਆ ਤਾਂ ਪਤਾ ਲੱਗਾ ਕਿ ਪ੍ਰਾਪਰਟੀ ਵਿਚੋਂ ਹਿੱਸਾ ਲੈਣ ਦੇ ਚੱਲਦਿਆਂ ਉਸਦੀ ਪਿਤਾ ਨਾਲ ਲੜਾਈ ਰਹਿੰਦੀ ਸੀ। ਦਰਅਸਲ ਪਿਤਾ ਨੇ ਆਪਣੇ ਬੇਟੇ ਦੇ ਨਾਮ ਸਾਰੀ ਪ੍ਰਾਪਰਟੀ ਕਰ ਦਿੱਤੀ ਸੀ।
ਕੇਸ -2 : ਲਾਕਡਾਊਨ ਵਿਚ ਸ਼ਰਾਬ ਪੀ ਕੇ ਰੋਜ਼ ਕਰਦਾ ਸੀ ਮਾਰ ਕੁਟਾਈ : ਹੁਸ਼ਿਆਰਪੁਰ ਦੀ ਮਹਿਲਾ ਨੇ ਸ਼ਿਕਾਇਤ ਦਿੱਤੀ ਕਿ ਫਰਵਰੀ ਵਿਚ ਵਿਆਹ ਹੋਇਆ। ਫਿਰ ਲਾਕ ਡਾਊਨ ਵਿਚ ਉਸਦੇ ਪਤੀ ਦੀ ਨੌਕਰੀ ਚਲੀ ਗਈ ਤਾਂ ਸ਼ਰਾਬ ਪੀਣ ਲੱਗ ਪਿਆ। ਬਹਿਸ ਕਰਦੇ ਹਨ। ਹੌਲੀ-ਹੌਲੀ ਮੇਰੇ ‘ਤੇ ਹੱਥ ਵੀ ਚੁੱਕਣਾ ਸ਼ੁਰੂ ਕਰ ਦਿੱਤਾ। ਪਹਿਲਾਂ ਸ਼ਰਾਬ ਕਦੇ ਨਹੀਂ ਪੀਂਦੇ ਸਨ, ਹੁਣ ਰੋਜ਼ ਮਾਰ ਕੁਟਾਈ ਕਰਦੇ ਹਨ। ਬਚਾ ਲਓ।
ਲਾਕ ਡਾਊਨ ਵਿਚ ਰੋਜ਼ ਆਉਂਦੀਆਂ ਸਨ 100 ਤੋਂ ਜ਼ਿਆਦਾ ਸ਼ਿਕਾਇਤਾਂ, 50% ਕਰਾਈਆਂ ਹੱਲ : ਮਨੀਸ਼ਾ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ 23 ਮਾਰਚ ਨੂੰ ਲਾਕਡਾਊਨ ਲੱਗਾ, ਉਸਦੇ ਇਕ-ਦੋ ਮਹੀਨਿਆਂ ਬਾਅਦ ਹੀ ਮਾਮਲੇ ਆਉਣ ਲੱਗੇ। ਰੋਜ਼ਾਨਾ 100 ਤੋਂ ਜ਼ਿਆਦਾ ਫੋਨ ਆਉਂਦੇ ਸਨ। 50 ਫੀਸਦੀ ਤੋਂ ਜ਼ਿਆਦਾ ਮਾਮਲੇ ਹੱਲ ਕਰਵਾਏ ਜਾ ਚੁੱਕੇ ਹਨ। ਮਾਰਚ ਤੋਂ ਅਕਤੂਬਰ ਤੱਕ 30 ਹਜ਼ਾਰ ਮਾਮਲੇ ਮਹਿਲਾ ਸੈਲ ਵਿਚ ਆਏ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …