Breaking News
Home / ਪੰਜਾਬ / ਬੇਅਦਬੀ ਮਾਮਲਿਆਂ ‘ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ

ਬੇਅਦਬੀ ਮਾਮਲਿਆਂ ‘ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ

ਫਰੀਦਕੋਟ/ਬਿਊਰੋ ਨਿਊਜ਼
ਬੇਅਦਬੀ ਮਾਮਲਿਆਂ ਵਿਚ ਨਾਮਜ਼ਦ ਡੇਰਾ ਸੱਚਾ ਸੌਦਾ ਦੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਦੀ ਗ੍ਰਿਫ਼ਤਾਰੀ ਲਈ ਐੱਸਆਈਟੀ ਨੂੰ ਅਦਾਲਤ ਵਿਚੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਹੋ ਗਏ ਹਨ।
ਪੰਜ ਸਾਲ ਪੁਰਾਣੇ ਬੇਅਦਬੀ ਕਾਂਡ ਵਿਚ ਐੱਸਆਈਟੀ ਵੱਲੋਂ 6 ਜੂਨ 2020 ਨੂੰ ਉਕਤ ਵਿਅਕਤੀਆਂ ਨੂੰ ਦੋਸ਼ੀ ਮੰਨਦੇ ਹੋਏ ਨਾਮਜ਼ਦ ਕੀਤਾ ਸੀ। ਇਨ੍ਹਾਂ ਮੁਲਜ਼ਮਾਂ ਦੇ ਨਾਲ ਹੀ ਐੱਸਆਈਟੀ ਨੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਵੀ ਨਾਮਜ਼ਦ ਕੀਤਾ ਹੈ। ਹਰਸ਼ ਧੂਰੀ ਵਾਸੀ ਟਰੂਸੋਲ ਕਾਲੋਨੀ ਬੇਗੂ ਰੋਡ ਸਿਰਸਾ ਹਰਿਆਣਾ, ਪ੍ਰਦੀਪ ਕਲੇਰ ਵਾਸੀ ਪਿੰਡ ਕਲਾਇਤ ਜ਼ਿਲ੍ਹਾ ਕੈਥਲ ਹਾਲ ਵਾਸੀ ਸ਼ਾਹ ਸਤਨਾਮ ਨਗਰ ਪੁਰਾਣਾ ਡੇਰਾ ਸਿਰਸਾ ਹਰਿਆਣਾ ਤੇ ਸੰਦੀਪ ਸਿੰਘ ਬਰੇਟਾ ਵਾਸੀ ਬਰੇਟੀ ਮੰਡੀ ਹਾਲ ਵਾਸੀ ਐੱਮਐੱਸਜੀ ਕੰਪਲੈਕਸ ਡੇਰਾ ਸੱਚਾ ਸੌਦਾ ਬੇਗੂ ਰੋਡ ਹਰਿਆਣਾ ਦੇ ਰਹਿਣ ਵਾਲੇ ਹਨ।
ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਅਸਫਲ ਰਹਿਣ ‘ਤੇ ਐੱਸਆਈਟੀ ਵੱਲੋਂ 6 ਜੂਨ ਨੂੰ ਮਾਮਲੇ ਵਿਚ ਪੇਸ਼ ਕੀਤੇ ਗਏ ਚਲਾਨ ਨਾਲ ਤਿੰਨਾਂ ਮੁਲਜ਼ਮਾਂ ਦੇ ਗ੍ਰਿਫ਼ਤਾਰੀ ਵਾਰੰਟ ਦੀ ਮੰਗ ਕੀਤੀ ਸੀ।
ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਜੁਡੀਸ਼ੀਅਲ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਇਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ 20 ਜੁਲਾਈ ਲਈ ਜਾਰੀ ਕਰ ਦਿੱਤੇ ਹਨ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਉਕਤ ਤਿੰਨੇ ਡੇਰਾ ਪ੍ਰੇਮੀਆਂ ਨੇ ਹੀ ਪਵਿੱਤਰ ਸਰੂਪ ਚੋਰੀ ਕਰਨ ਦੀ ਸਾਜਿਸ਼ ਰਚੀ ਸੀ, ਉਨ੍ਹਾਂ ਦੀਆਂ ਹਦਾਇਤਾਂ ‘ਤੇ ਹੀ ਭੜਕਾਊ ਪੋਸਟਰ ਲੱਗੇ ਤੇ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ ਗਿਆ।

Check Also

ਸਿਆਸੀ ਆਗੂਆਂ ਦੀ ਸ਼ਹਿ ਨਾਲ ਵਿਕਦਾ ਨਸ਼ਾ : ਦੂਲੋਂ

ਰਈਆ : ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ …