Breaking News
Home / ਕੈਨੇਡਾ / Front / ਪੰਜਾਬ ਨੂੰ ਮਿਲੇ ਪੰਜ ਨਵੇਂ ਆਈਏਐਸ ਅਫਸਰ

ਪੰਜਾਬ ਨੂੰ ਮਿਲੇ ਪੰਜ ਨਵੇਂ ਆਈਏਐਸ ਅਫਸਰ

ਪੰਜਾਬ ਨੂੰ ਮਿਲੇ ਪੰਜ ਨਵੇਂ ਆਈਏਐਸ ਅਫਸਰ

ਸੋਨਮ ਨੂੰ ਮਿਲਿਆ ਹੋਮ ਸਟੇਟ ਪੰਜਾਬ

ਚੰਡੀਗੜ੍ਹ/ਬਿਊਰੋ ਨਿਊਜ਼

ਸਿਵਲ ਸਰਵਿਸਿਜ਼ 2022 ਦੀ ਪ੍ਰੀਖਿਆ ਨੂੰ ਪਾਸ ਕਰਨ ਵਾਲੇ 179 ਅਫਸਰਾਂ ਨੂੰ ਭਾਰਤ ਸਰਕਾਰ ਵਲੋਂ ਸੂਬੇ ਅਲਾਟ ਕਰ ਦਿੱਤੇ ਗਏ ਹਨ। ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪੰਜ ਅਜਿਹੇ ਅਫਸਰ ਵੀ ਹਨ, ਜਿਨ੍ਹਾਂ ਨੂੰ ਪੰਜਾਬ ਭੇਜਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ ਪੰਜਾਬ ਦੀ ਅਫਸਰ ਸੋਨਮ ਵੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਹੋਮ ਸਟੇਟ ਵਿਚ ਹੀ ਜਗ੍ਹਾ ਦਿੱਤੀ ਗਈ ਹੈ। ਇਸ ਸੂਚੀ ਦੇ ਅਨੁਸਾਰ 2022 ਦੀ ਪ੍ਰੀਖਿਆ ਵਿਚ 14ਵਾਂ ਰੈਂਕ ਹਾਸਲ ਕਰਨ ਵਾਲੀ ਹਰਿਆਣਾ ਦੀ ਕ੍ਰਿਤਿਕਾ ਗੋਇਲ ਨੂੰ ਵੀ ਪੰਜਾਬ ਵਿਚ ਜਗ੍ਹਾ ਦਿੱਤੀ ਗਈ ਹੈ। ਉਸ ਤੋਂ ਇਲਾਵਾ 70ਵਾਂ ਰੈਂਕ ਹਾਸਲ ਕਰਨ ਵਾਲੇ ਚੰਡੀਗੜ੍ਹ ਦੇ ਆਦਿੱਤਿਆ ਸ਼ਰਮਾ, 77ਵਾਂ ਰੈਂਕ ਹਾਸਲ ਕਰਨ ਵਾਲੇ ਦਿੱਲੀ ਦੇ ਸੁਨੀਲ ਕੁਮਾਰ, 237ਵਾਂ ਰੈਂਕ ਹਾਸਲ ਕਰਨ ਵਾਲੀ ਪੰਜਾਬ ਦੀ ਸੋਨਮ ਅਤੇ 507ਵਾਂ ਰੈਂਕ ਹਾਸਲ ਕਰਨ ਵਾਲੇ ਰਾਜਸਥਾਨ ਦੇ ਵਸਨੀਕ ਰਾਕੇਸ਼ ਕੁਮਾਰ ਮੀਨਾ ਨੂੰ ਪੰਜਾਬ ਕੇਡਰ ਵਿਚ ਭੇਜਿਆ ਹੈ।

Check Also

ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਦੱਸਿਆ ਵੱਡਾ ਕਾਰਨ

ਕਿਹਾ : ਵਿਜੀਲੈਂਸ ਦੀ ਜਾਂਚ ਤੋਂ ਡਰਦਿਆਂ ਗੋਲਡੀ ਨੇ ਭਗਵੰਤ ਮਾਨ ਮੂਹਰੇ ਟੇਕੇ ਗੋਡੇ ਸੰਗਰੂਰ/ਬਿਊਰੋ …