-2.7 C
Toronto
Thursday, December 25, 2025
spot_img
Homeਪੰਜਾਬਰੁਲਦੂ ਸਿੰਘ ਮਾਨਸਾ ਨੂੰ ਮੁੜ ਕੁੱਲ ਹਿੰਦ ਕਿਸਾਨ ਮਹਾ ਸਭਾ ਦਾ ਕੌਮੀ...

ਰੁਲਦੂ ਸਿੰਘ ਮਾਨਸਾ ਨੂੰ ਮੁੜ ਕੁੱਲ ਹਿੰਦ ਕਿਸਾਨ ਮਹਾ ਸਭਾ ਦਾ ਕੌਮੀ ਪ੍ਰਧਾਨ ਚੁਣਿਆ

ਕਿਸਾਨ ਲਹਿਰ ਨੂੰ ਨਵੀਂ ਪਛਾਣ ਦੇਣ ਦਾ ਸੱਦਾ
ਮਾਨਸਾ/ਬਿਊਰੋ ਨਿਊਜ਼ : ਬਿਹਾਰ ਦੇ ਬਿਕਰਮਗੰਜ ਵਿੱਚ ਕੁੱਲ ਹਿੰਦ ਕਿਸਾਨ ਮਹਾ ਸਭਾ ਦਾ ਦੋ ਰੋਜ਼ਾ ਕੌਮੀ ਸੰਮੇਲਨ ਕਿਸਾਨ ਏਕਤਾ ਦੇ ਨਾਅਰਿਆਂ ਨਾਲ ਸਮਾਪਤ ਹੋ ਗਿਆ ਹੈ, ਜਿਸ ਵਿੱਚ ਦੇਸ਼ ਭਰ ਦੇ 550 ਡੈਲੀਗੇਟਾਂ ਨੇ ਸ਼ਿਰਕਤ ਕੀਤੀ।
ਕਾਨਫਰੰਸ ‘ਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਕੌਮੀ ਪ੍ਰਧਾਨ ਅਤੇ ਕਾਮਰੇਡ ਰਾਜਾ ਰਾਮ ਸਿੰਘ ਨੂੰ ਕੌਮੀ ਜਨਰਲ ਸਕੱਤਰ ਚੁਣਿਆ ਗਿਆ। ਇਸ ਦੇ ਨਾਲ ਹੀ ਸੰਮੇਲਨ ਵਾਲੀ ਥਾਂ ‘ਤੇ ਬਣੇ ਹਾਲ ਦਾ ਨਾਮ ਕਿਸਾਨ ਮਹਾ ਸਭਾ ਦੇ ਮਰਹੂਮ ਆਗੂ ਕਿਰਪਾਲ ਸਿੰਘ ਵੀਰ ਅਤੇ ਸਟੇਜ ਦਾ ਨਾਂ ਸ਼ਹੀਦ ਭਾਈਰਾਮ ਯਾਦਵ ਦੇ ਨਾਂ ‘ਤੇ ਰੱਖਿਆ ਗਿਆ।
ਇਸ ਤੋਂ ਪਹਿਲਾਂ ਸਭਾ ਦੇ ਕੌਮੀ ਜਨਰਲ ਸਕੱਤਰ ਰਾਜਾ ਰਾਮ ਸਿੰਘ ਨੇ ਸਿਆਸੀ ਜਥੇਬੰਦਕ ਰਿਪੋਰਟ ਪੇਸ਼ ਕੀਤੀ, ਜਿਸ ‘ਤੇ 40 ਦੇ ਕਰੀਬ ਡੈਲੀਗੇਟਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਾਨਫਰੰਸ ਦਾ ਸੰਚਾਲਨ ਸੱਤ ਮੈਂਬਰੀ ਪ੍ਰਧਾਨਗੀ ਮੰਡਲ ਨੇ ਕੀਤਾ, ਜਿਸ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਗਹਿਲੋਤ, ਕੇ.ਡੀ. ਯਾਦਵ, ਫੂਲਚੰਦ ਦੇਵਾ, ਸ਼ਿਵ ਸਾਗਰ ਸ਼ਰਮਾ, ਕ੍ਰਿਪਾ ਵਰਮਾ ਸ਼ਾਮਲ ਸਨ। ਕਾਨਫਰੰਸ ਦੀਆਂ ਸਿਆਸੀ ਤਜਵੀਜ਼ਾਂ ਤਾਰੀ ਦੇ ਵਿਧਾਇਕ ਕਾਮਰੇਡ ਸੁਦਾਮਾ ਪ੍ਰਸਾਦ ਨੇ ਪੇਸ਼ ਕੀਤੀਆਂ।
ਜਨਰਲ ਸਕੱਤਰ ਰਾਜਾ ਰਾਮ ਸਿੰਘ ਨੇ ਖੇਤੀ ਸੰਕਟ ਦੇ ਇਸ ਦੌਰ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਨ ‘ਤੇ ਜ਼ੋਰ ਦਿੰਦਿਆਂ ਕਿਸਾਨ ਲਹਿਰ ਨੂੰ ਨਵੀਂ ਪਛਾਣ ਦੇ ਕੇ ਕੌਮੀ ਰੂਪ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਤੋਂ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ ਅਤੇ ਗੋਰਾ ਸਿੰਘ ਭੈਣੀਬਾਘਾ ਨੂੰ ਕੌਮੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣਿਆ ਗਿਆ, ਜਦਕਿ ਬਲਰਾਜ ਸਿੰਘ ਗੁਰੂਸਰ, ਬਲਵੀਰ ਸਿੰਘ ਜਲੂਰ, ਬਲਵੀਰ ਸਿੰਘ ਝਾਮਕਾ, ਅਸ਼ਵਨੀ ਲੱਖਣ ਕਲਾਂ, ਜੱਗਾ ਸਿੰਘ ਬਦਰ, ਡਾ. ਚਰਨ ਸਿੰਘ ਰਾਏਕੋਟ ਕੌਮੀ ਕੌਂਸਲ ਲਈ ਮੈਂਬਰ ਚੁਣੇ ਗਏ।

 

RELATED ARTICLES
POPULAR POSTS