21.7 C
Toronto
Saturday, August 15, 2026
spot_img
Homeਪੰਜਾਬਅੰਮਿ੍ਰਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ

ਅੰਮਿ੍ਰਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ

ਅੰਮਿ੍ਰਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂਸਪਾਈਸ ਜੈਟ ਨੇ 20 ਜਨਵਰੀ ਤੋਂ ਫਲਾਈਟ ਸ਼ੁਰੂ ਕਰਨ ਦਾ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਅੰਮਿ੍ਰਤਸਰ ਤੋਂ ਜੈਪੁਰ ਦੇ ਲਈ ਸਪਾਈਸ ਜੈਟ ਨੇ ਸਿੱਧੀ ਉਡਾਨ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਸਪਾਈਸ ਜੈਟ ਦੀ ਪਹਿਲੀ ਫਲਾਈਟ 20 ਜਨਵਰੀ ਤੋਂ ਰੋਜ਼ਾਨਾ ਉਡਾਨ ਭਰੇਗੀ। ਸਪਾਈਸ ਜੈਟ ਦੇ ਇਸ ਫੈਸਲੇ ਨਾਲ ਉਤਰ ਭਾਰਤ ਵਿਚ ਘੁੰਮਣ ਦੇ ਚਾਹਵਾਨ ਹੁਣ ਜੈਪੁਰ ਦੇ ਨਾਲ-ਨਾਲ ਅੰਮਿ੍ਰਤਸਰ ਦਾ ਵੀ ਪਲਾਨ ਬਣਾ ਸਕਦੇ ਹਨ। ਇਸ ਨਾਲ ਦੋਵਾਂ ਸ਼ਹਿਰਾਂ ਦੇ ਟੂਰਿਜ਼ਮ ਨੂੰ ਵੀ ਉਤਸ਼ਾਹ ਮਿਲੇਗਾ। ਸਪਾਈਸ ਜੈਟ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ, ਜੈਪੁਰ ਤੋਂ ਅੰਮਿ੍ਰਤਸਰ ਅਤੇ ਫਿਰ ਅੰਮਿ੍ਰਤਸਰ ਤੋਂ ਜੈਪੁਰ ਲਈ ਇਹ ਫਲਾਈਟ ਉਡਾਨ ਭਰੇਗੀ। ਜੈਪੁਰ ਤੋਂ ਇਹ ਫਲਾਈਟ ਸਵੇਰੇ 10 ਵੱਜ ਕੇ 55 ਮਿੰਟ ’ਤੇ ਉਡਾਨ ਭਰੇਗੀ। ਡੇਢ ਘੰਟੇ ਦੇ ਸਫਰ ਤੋਂ ਬਾਅਦ ਇਹ ਫਲਾਈਟ ਦੁਪਹਿਰ 12 ਵੱਜ ਕੇ 25 ਮਿੰਟ ’ਤੇ ਅੰਮਿ੍ਰਤਸਰ ਦੇ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਕਰੇਗੀ। ਇਸੇ ਤਰ੍ਹਾਂ ਅੰਮਿ੍ਰਤਸਰ ਤੋਂ ਇਹ ਫਲਾਈਟ ਸ਼ਾਮ 7 ਵੱਜ ਕੇ 5 ਮਿੰਟ ’ਤੇ ਉਡਾਨ ਭਰੇਗੀ ਅਤੇ ਵਾਪਸੀ ਦਾ ਇਹ ਸਫਰ ਵੀ ਡੇਢ ਘੰਟੇ ਦਾ ਹੀ ਰਹੇਗਾ ਅਤੇ ਸ਼ਾਮ 8 ਵੱਜ ਕੇ 35 ਮਿੰਟ ’ਤੇ ਇਹ ਫਲਾਈਟ ਜੈਪੁਰ ਏਅਰਪੋਰਟ ’ਤੇ ਲੈਂਡ ਕਰੇਗੀ। ਦੱਸਣਯੋਗ ਹੈ ਕਿ ਡੇਢ ਘੰਟੇ ਦੇ ਇਸ ਸਫਰ ਨੂੰ ਸਪਾਈਸ ਜੈਟ ਨੇ ਕਿਫਾਇਤੀ ਵੀ ਰੱਖਿਆ ਹੈ। ਇਕ ਟਿਕਟ 4750 ਰੁਪਏ ਵਿਚ ਬੁੱਕ ਹੋ ਸਕਦੀ ਹੈ। ਸਪਾਈਸ ਜੈਟ ਨੇ ਆਪਣੀ ਵੈਬਸਾਈਟ ’ਤੇ ਇਸਦੀ ਬੁਕਿੰਗ ਨੂੰ ਵੀ ਸ਼ੁਰੂ ਕਰ ਦਿੱਤਾ ਹੈ।

 

RELATED ARTICLES
POPULAR POSTS