21.2 C
Toronto
Saturday, September 12, 2026
spot_img
Homeਪੰਜਾਬਮਾਂ ਬੋਲੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਨੇ ਕੀਤਾ ਵੱਡਾ ਐਲਾਨ

ਮਾਂ ਬੋਲੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਨੇ ਕੀਤਾ ਵੱਡਾ ਐਲਾਨ

ਮਾਂ ਬੋਲੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਨੇ ਕੀਤਾ ਵੱਡਾ ਐਲਾਨਕਿਹਾ : ਅੰਗਰੇਜ਼ੀ ਬੋਰਡਾਂ ਵਾਲੀਆਂ ਦੁਕਾਨਾਂ ’ਤੇ ਪੰਜਾਬੀ ’ਚ ਬੋਰਡ ਲਗਵਾਏਗੀ ਪੰਜਾਬ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਮਾਂ ਬੋਲੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅੱਜ ਦੁਨੀਆ ਭਰ ਵਿਚ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸਾਡੀ ਮਾਂ ਬੋਲੀ ਪੰਜਾਬੀ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਨੂੰ ਬੋਲਣ ਵਿਚ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਕਿਉਂਕਿ ਮਾਂ ਬੋਲੀ ਨੂੰ ਹੀ ਹਰ ਕੋਈ ਸਭ ਤੋਂ ਪਹਿਲਾਂ ਬੋਲਣੀ ਸਿੱਖਦਾ। ਮਾਂ ਬੋਲੀ ਪੰਜਾਬੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਬੋਲਣ ਸਮੇਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਕੋਈ ਦੇਸੀ ਸਮਝੇਗਾ। ਉਨ੍ਹਾਂ ਕਿਹਾ ਬਚਪਨ ਵਿਚ ਸਾਨੂੰ ਲੋਰੀਆਂ ਪੰਜਾਬੀ ’ਚ ਮਿਲਦੀਆਂ ਹਨ, ਵਿਆਹ ਵੇਲੇ ਸਿੱਠਣੀਆਂ ਵੀ ਪੰਜਾਬੀ ਵਿਚ ਹੀ ਗਾਈਆਂ ਜਾਂਦੀਆਂ ਹਨ ਅਤੇ ਜਦੋਂ ਇਨਸਾਨ ਦਾ ਆਖਰੀ ਸਮਾਂ ਆਉਂਦਾ ਹੈ ਤਾਂ ਉਸ ਸਮੇਂ ਵੈਣ ਵੀ ਪੰਜਾਬੀ ਵਿਚ ਹੀ ਪਾਏ ਜਾਂਦੇ ਹਨ। ਫਿਰ ਉਸ ਪੰਜਾਬੀ ਭਾਸ਼ਾ ਨੂੰ ਬੋਲਣ ਵਿਚ ਸ਼ਰਮ ਕਿਸ ਗੱਲ ਦੀ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਕੋਸ਼ਿਸ਼ ਕੀਤੀ ਹੈ ਕਿ ਸਰਕਾਰੀ ਦਫ਼ਤਰਾਂ ’ਚ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ ਅਤੇ ਹਰ ਥਾਂ ’ਤੇ ਬੋਰਡ ਵੀ ਪੰਜਾਬੀ ’ਚ ਲਗਾਏ ਜਾਣ ਬਾਰੇ ਕਿਹਾ ਸੀ, ਜਿਸ ਦੀ ਸਮਾਂ ਸੀਮਾ ਅੱਜ 21 ਫਰਵਰੀ ਨੂੰ ਸਮਾਪਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਇਕ ਹੋਰ ਮੁਹਿੰਮ ਚਲਾਈ ਜਾਵੇਗੀ ਕਿ ਜੇਕਰ ਕਿਸੇ ਦੁਕਾਨਦਾਰ ਦੀ ਦੁਕਾਨ ’ਤੇ ਅੰਗਰੇਜ਼ੀ ’ਚ ਬੋਰਡ ਲੱਗਿਆ ਹੈ ਅਤੇ ਉਹ ਪੰਜਾਬੀ ’ਚ ਬੋਰਡ ਨਹੀਂ ਲਗਵਾ ਸਕਦਾ ਤਾਂ ਪੰਜਾਬ ਸਰਕਾਰ ਖੁਦ ਉਨ੍ਹਾਂ ਦੁਕਾਨਾਂ ’ਤੇ ਪੰਜਾਬੀ ’ਚ ਬੋਰਡ ਲਗਵਾਏਗੀ।

RELATED ARTICLES
POPULAR POSTS