Breaking News
Home / ਪੰਜਾਬ / ਬਾਦਲ ਸਰਕਾਰ ਦੇ ਮਾਫ਼ੀਆਤੰਤਰ ਨੇ ਪੰਜਾਬ ਨੂੰ ਲੁੱਟਿਆ: ਕੈਪਟਨ

ਬਾਦਲ ਸਰਕਾਰ ਦੇ ਮਾਫ਼ੀਆਤੰਤਰ ਨੇ ਪੰਜਾਬ ਨੂੰ ਲੁੱਟਿਆ: ਕੈਪਟਨ

8ਸਰਕਾਰ ਆਉਣ ‘ਤੇ ਕਿਸਾਨਾਂ ਨੂੰ ਮੁਫਤ ਬਿਜਲੀ ਪਾਣੀ ਜਾਰੀ ਰੱਖਣ ਦਾ ਐਲਾਨ, ਪਾਣੀਆਂ ਦੇ ਮਸਲੇ ਦਾ ਹੱਲ ਰਿਪੇਰੀਅਨ ਐਕਟ ਅਨੁਸਾਰ ਕਰਨ ਦੀ ਵਕਾਲਤ
ਬਰਨਾਲਾ/ਬਿਊਰੋ ਨਿਊਜ਼
ਪੰਜਾਬ ઠਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ઠਅਮਰਿੰਦਰ ਸਿੰਘ ઠਨੇ ਇੱਥੇ ਜ਼ਿਲ੍ਹਾ ਕਾਂਗਰਸ ਵੱਲੋਂ ਬਰਨਾਲਾ ਜ਼ਿਲ੍ਹੇ ਦੀ 10ਵੀਂ ઠਵਰ੍ਹੇਗੰਢ ਮੌਕੇ ઠਕਰਵਾਏ ਗਏ ਰੈਲੀਨੁਮਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ઠਸਰਕਾਰ ਦੇ ਭ੍ਰਿਸ਼ਟ ਤੇ ਮਾਫ਼ੀਆਤੰਤਰ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ઠਕੀਤਾ। ਬਲਕਿ ਇਹ ਸਰਕਾਰ ਸੂਬੇ ਦੇ ਹਿੱਤਾਂ ਦੀ ਰਾਖ਼ੀ ਕਰਨ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਜਿਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਚਲਦਾ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੋ-ਤਿਹਾਈ ਬਹੁਮਤ ਮਿਲਣ ‘ਤੇ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਨਵਾਂ ਬਿੱਲ ਲੈ ਕੇ ਆਉਣਗੇ। ਉਨ੍ਹਾਂ ਜ਼ੋਰ ਦੇ ઠਕੇ ਕਿਹਾ ਕਿ ਖੇਤੀ ਸੈਕਟਰ ਲਈ ਪਹਿਲਾਂ ਚੱਲ ਰਹੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਜਾਰੀ ઠਰਹੇਗੀ ਅਤੇ ਗ਼ਰੀਬਾਂ ਦੀ ਮੁਫ਼ਤ ਆਟਾ-ਦਾਲ ਸਕੀਮ ਵਿਚ ਚਾਹ-ਚੀਨੀ ਵੀ ਜੋੜੀ ਜਾਵੇਗੀ।ઠਉਨ੍ਹਾਂ ਬਾਦਲ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਸ ਸਰਕਾਰ ਨੇ ਚੰਗਾ ਪ੍ਰਸ਼ਾਸਨ ਦੇਣ ਦੀ ਥਾਂ ਆਪਣੇ ઠਕਾਰਜਕਾਲ ਦਾ ਪੂਰਾ ਦਹਾਕਾ ਰੇਤਾ, ਬਜਰੀ, ਟਰਾਂਸਪੋਰਟ, ਕੇਬਲ ਮਾਫ਼ੀਏ ਰਾਹੀਂ ਲੁੱਟ ਹੀ ઠਮਚਾਈ ਰੱਖੀ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇ ਕੇ ਸੂਬੇ ਦੇ ਜਵਾਨੀ ਨੂੰ ઠਤਬਾਹੀ ਵੱਲ ਧੱਕਿਆ। ઠਉਨ੍ਹਾਂ ਦੋਸ਼ ਲਾਇਆ ਕਿ 1966 ਵਿੱਚ ਅਕਾਲੀ ਦਲ ਨੇ ਆਪਣੇ ਸੌੜੇ ઠਧਾਰਮਿਕ ਤੇ ਸਿਆਸੀ ਹਿੱਤਾਂ ਦੇ ਚੱਲਦਿਆਂ ਸੂਬੇ ਨੂੰ ਤੋੜ ਕੇ ਛੋਟਾ ਕੀਤਾ, ਜਿਸ ਕਰਕੇ ઠਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਬਾਹਰ ਰਹੇ ਇਲਾਕੇ ਅਤੇ ਰਾਜਧਾਨੀ ਦੀਆਂ ਸਮੱਸਿਆਵਾਂ ਅੱਜ ਤੱਕ ਹੱਲ ਨਹੀਂ ਹੋਈਆਂ। ਉਨ੍ਹਾਂ ਐਸ.ਵਾਈ.ਐਲ. ਸਬੰਧੀ ਅਕਾਲੀ ਸਰਕਾਰ ਦੇ ਵਿਧਾਨ ਸਭਾ ઠਮਤੇ ਨੂੰ ਫ਼ਜ਼ੂਲ ਦੱਸਿਆ ਅਤੇ ਕਿਹਾ ਕਿ ਪੂਰਨ ਬਹੁਮਤ ਨਾਲ ਕਾਂਗਰਸ ਸਰਕਾਰ ਆਉਣ ‘ਤੇ ਇਸ ઠਸਬੰਧੀ ਮੁੜ ਬਿੱਲ ਲਿਆਂਦਾ ਜਾਵੇਗਾ। ਇਸ ਮੁੱਦੇ ਦਾ ਹੱਲ ਰਿਪੇਰੀਅਨ ਐਕਟ ਅਨੁਸਾਰ ਹੀ ઠਕੀਤੇ ਜਾਣ ਦੀ ਵਕਾਲਤ ਕੀਤੀ।
ਚਾਂਦੀ ਦਾ ਤਸਲਾ ਤੇ ਕਹੀ ਸਿਰਫ਼ ਕਾਰਸੇਵਾ ਲਈ ਦਿੱਤੇ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਸਰ ਕੈਪਟਨ ‘ਤੇ ਐਸਵਾਈਐਲ ਨਹਿਰ ਦੀ ਖ਼ੁਦਾਈ ਸਮੇਂ ਤਤਕਾਲੀ ਪ੍ਰਧਾਨ ઠਮੰਤਰੀ ਇੰਦਰਾ ਗਾਂਧੀ ਨੂੰ ਚਾਂਦੀ ਦੀ ਕਹੀ ਤੇ ਬੱਠਲ ਭੇਟ ਕਰਨ ਦੇ ਲਾਏ ਜਾਂਦੇ ਦੋਸ਼ਾਂ ਨੂੰ ਰੱਦ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਚਾਂਦੀ ઠਦਾ ਤਸਲਾ ਤੇ ਕਹੀ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਵਿਖੇ 1984 ਤੋਂ ਬਾਅਦ ਆਰੰਭ ਹੋਈ ਕਾਰ ઠਸੇਵਾ ਸਮੇਂ ਹੀ ਭੇਟ ਕੀਤੇ ਸਨ। ਹੋਰ ਕਿਤੇ ਜਾਂ ਕਦੇ ਵੀ ਨਹੀਂ ਦਿੱਤੇ।

Check Also

ਸ਼੍ਰੋਮਣੀ ਅਕਾਲੀ ਦਲ ‘ਚ ਪਿਆ ਸਿਆਸੀ ਕਲੇਸ਼ ਹੋਰ ਵਧਿਆ

ਸੀਨੀਅਰ ਅਕਾਲੀ ਆਗੂਆਂ ਨੇ ਜਲੰਧਰ ‘ਚ ਕੀਤੀ ਵੱਖਰੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ …