Breaking News
Home / ਪੰਜਾਬ / ਗੋ ਏਅਰਲਾਈਨ ਦੀਆਂ ਘਰੇਲੂ ਉਡਾਣਾਂ 5 ਮਈ ਤੱਕ ਰੱਦ

ਗੋ ਏਅਰਲਾਈਨ ਦੀਆਂ ਘਰੇਲੂ ਉਡਾਣਾਂ 5 ਮਈ ਤੱਕ ਰੱਦ

ਕੰਪਨੀ ਨੇ ਫੰਡਾਂ ਦੀ ਕਮੀ ਦੇ ਚੱਲਦਿਆਂ ਲਿਆ ਫੈਸਲਾ
ਅੰਮਿ੍ਰਤਸਰ/ਬਿਊਰੋ ਨਿਊਜ਼
ਗੋ ਫਸਟ ਯਾਨੀ ਗੋ ਏਅਰ ਦੀਆਂ ਚੰਡੀਗੜ੍ਹ ਤੋਂ ਅਪਰੇਟ ਹੋਣ ਵਾਲੀਆਂ ਸੱਤ ਘਰੇਲੂ ਉਡਾਣਾਂ 5 ਮਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਪਨੀ ਨੇ ਫੰਡਾਂ ਦੀ ਕਮੀ ਦੇ ਚੱਲਦਿਆਂ ਦੇਸ਼ ਭਰ ’ਚ ਅਗਲੇ ਤਿੰਨ ਦਿਨ ਯਾਨੀ 5 ਮਈ ਤੱਕ ਇਹ ਉਡਾਣਾਂ ਰੱਦ ਕੀਤੀਆਂ ਹਨ। ਗੋ ਫਸਟ ਦੇ ਚੰਡੀਗੜ੍ਹ ਹੈਡ ਨੇ ਦੱਸਿਆ ਕਿ ਇਸ ਦੌਰਾਨ ਜਿਨ੍ਹਾਂ ਵੀ ਯਾਤਰੀਆਂ ਦੀ ਬੁਕਿੰਗ ਹੈ, ਉਹ ਆਪਣੀ ਇੱਛਾ ਅਨੁਸਾਰ ਰਿਫੰਡ ਲੈਣਾ ਚਾਹੁੰਦੇ ਹਨ ਤਾਂ ਦਿੱਤਾ ਜਾਵੇਗਾ। ਟਿਕਟ ਰੀ-ਸ਼ਡਿਊਲ ਕਰਵਾਉਣਾ ਚਾਹੁੰਦੇ ਹਨ ਤਾਂ ਰੀ-ਸ਼ਡਿਊਲ ਕਰ ਦਿੱਤਾ ਜਾਵੇਗਾ। ਕੰਪਨੀ ਵਲੋਂ ਲਏ ਗਏ ਅਜਿਹੇ ਫੈਸਲੇ ਦੇ ਚੱਲਦਿਆਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਕਰੀਬ 2500 ਯਾਤਰੀਆਂ ਨੇ ਬੁਕਿੰਗ ਕਰਵਾ ਰੱਖੀ ਹੈ। ਏਅਰ ਲਾਈਨਜ਼ ਦੇ ਇਸ ਫੈਸਲੇ ਨਾਲ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਦੇ ਚੱਲਦਿਆਂ ਡੀਜੀਸੀਏ ਨੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਗੋ ਏਅਰ ਦੀਆਂ ਚੰਡੀਗੜ੍ਹ ਤੋਂ ਗੋਆ ਲਈ ਇਕ ਫਲਾਈਟ, ਚੰਡੀਗੜ੍ਹ ਤੋਂ ਸ੍ਰੀਨਗਰ ਲਈ ਦੋ ਫਲਾਈਟਾਂ, ਚੰਡੀਗੜ੍ਹ ਤੋਂ ਮੁੰਬਈ ਲਈ 3 ਫਲਾਈਟਾਂ ਅਤੇ ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਇਕ ਫਲਾਈਟ ਹੈ। ਦੱਸਿਆ ਜਾ ਰਿਹਾ ਹੈ ਕਿ ਇਸਤੋਂ ਪਹਿਲਾਂ ਦੇਹਰਾਦੂਨ ਤੇ ਮੁੰਬਈ-ਅੰਮਿ੍ਰਤਸਰ ਵਿਚਾਲੇ ਚੱਲਣ ਵਾਲੀਆਂ ਲੰਘੇ ਕੱਲ੍ਹ ਵਾਲੀਆਂ ਉਡਾਣਾਂ ਵੀ ਰੱਦ ਸਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ

ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …