4.1 C
Toronto
Saturday, January 10, 2026
spot_img
Homeਭਾਰਤਕਰੋਨਾ ਦੇ ਗੰਭੀਰ ਮਾਮਲਿਆਂ 'ਚ ਭਾਰਤ ਦਾ ਨੰਬਰ ਦੂਜਾ

ਕਰੋਨਾ ਦੇ ਗੰਭੀਰ ਮਾਮਲਿਆਂ ‘ਚ ਭਾਰਤ ਦਾ ਨੰਬਰ ਦੂਜਾ

Image Courtesy :jagbani(punjabkesari)

ਸੰਸਾਰ ਭਰ ‘ਚ ਕਰੋਨਾ ਸਾਢੇ 9 ਲੱਖ ਵਿਅਕਤੀਆਂ ਦੀ ਲੈ ਚੁੱਕਾ ਹੈ ਜਾਨ
ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ 91 ਹਜ਼ਾਰ ਤੋਂ ਪਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਦੇ ਗੰਭੀਰ ਮਾਮਲਿਆਂ ਵਿਚ ਭਾਰਤ ਦਾ ਨੰਬਰ ਦੂਜਾ ਹੈ ਅਤੇ ਲੰਘੇ 24 ਘੰਟਿਆਂ ਦੌਰਾਨ ਵੀ 97 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸਦੇ ਚੱਲਦਿਆਂ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 52 ਲੱਖ 13 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਭਾਰਤ ਵਿਚ 42 ਲੱਖ ਦੇ ਕਰੀਬ ਕਰੋਨਾ ਪੀੜਤ ਸਿਹਤਯਾਬ ਹੋਏ ਹਨ ਅਤੇ 85 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਵੈਂਟੀਲੇਟਰ ਜਾਂ ਆਈ.ਸੀ.ਯੂ. ਵਿਚ ਦਾਖਲ ਮਰੀਜ਼ਾਂ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ ਦੂਜੇ ਨੰਬਰ ‘ਤੇ ਹੈ ਅਤੇ ਸਭ ਤੋਂ ਜ਼ਿਆਦਾ ਗੰਭੀਰ ਮਰੀਜ਼ ਅਮਰੀਕਾ ਵਿਚ ਹਨ। ਇਸੇ ਦੌਰਾਨ ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦਾ ਅੰਕੜਾ 3 ਕਰੋੜ 3 ਲੱਖ ਤੋਂ ਪਾਰ ਹੋ ਚੁੱਕਾ ਹੈ ਅਤੇ 2 ਕਰੋੜ 20 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ। ਧਿਆਨ ਰਹੇ ਕਿ ਸੰਸਾਰ ਭਰ ਵਿਚ ਹੁਣ ਤੱਕ ਕਰੋਨਾ ਕਰਕੇ 9 ਲੱਖ 50 ਹਜ਼ਾਰ ਦੇ ਕਰੀਬ ਮੌਤਾਂ ਹੋ ਗਈਆਂ ਹਨ। ਪੰਜਾਬ ਵਿਚ ਵੀ ਕਰੋਨਾ ਮਾਮਲਿਆਂ ਦੀ ਰਫਤਾਰ ਵਧਦੀ ਜਾ ਰਹੀ ਹੈ ਅਤੇ ਇਹ ਗਿਣਤੀ ਹੁਣ 91 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ 66 ਹਜ਼ਾਰ ਤੋਂ ਜ਼ਿਆਦਾ ਕਰੋਨਾ ਪੀੜਤ ਤੰਦਰੁਸਤ ਵੀ ਹੋਏ ਹਨ। ਪੰਜਾਬ ਵਿਚ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 22 ਹਜ਼ਾਰ ਤੋਂ ਜ਼ਿਆਦਾ ਹੈ ਅਤੇ 2700 ਤੋਂ ਜ਼ਿਆਦਾ ਮੌਤਾਂ ਵੀ ਹੋ ਚੁੱਕੀਆਂ ਹਨ।

RELATED ARTICLES
POPULAR POSTS