ਕੇਜਰੀਵਾਲ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਦਿੱਲੀ ’ਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੋਮਵਾਰ ਤੋਂ ਦਿੱਲੀ ਹੌਲੀ-ਹੌਲੀ ਅਨਲੌਕ ਹੋਵੇਗੀ ਤੇ ਇਸ ਤਹਿਤ ਫਿਲਹਾਲ ਇਕ ਹਫ਼ਤੇ ਲਈ ਨਿਰਮਾਣ ਕਾਰਜ ਸ਼ੁਰੂ ਹੋਵੇਗਾ ਤੇ ਫੈਕਟਰੀ ਗਤੀਵਿਧੀਆਂ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਦਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਗੱਲਬਾਤ ਦੌਰਾਨ ਕੀਤਾ। ਇਸ ਨਾਲ ਇਹ ਵੀ ਤੈਅ ਹੋ ਗਿਆ ਹੈ ਕਿ ਦਿੱਲੀ ਮੈਟਰੋ ਟਰੇਨਾਂ ਦਾ ਸੰਚਾਲਨ ਆਉਣ ਵਾਲੀ 31 ਮਈ ਤੋਂ ਹੋਵੇਗਾ। ਇਸ ਲਈ ਅਨਲੌਕ-2.0 ਦਾ ਇੰਤਜ਼ਾਰ ਕਰਨਾ ਹੋਵੇਗਾ।