Breaking News
Home / ਭਾਰਤ / ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ‘ਤੇ ਭਖੀ ਸਿਆਸਤ

ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ‘ਤੇ ਭਖੀ ਸਿਆਸਤ

ਟਾਈਟਲਰ ਦੀ ਮੌਜੂਦਗੀ ਨਾਲ ਛਿੜਿਆ ਵਿਵਾਦ
ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਇਥੇ ਪਾਰਟੀ ਵਰਕਰਾਂ ਤੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਦਿੱਲੀ ਕਾਂਗਰਸ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਦੀਕਸ਼ਿਤ ਦੇ ਨਾਲ ਦੇਵੇਂਦਰ ਯਾਦਵ, ਹਾਰੂਨ ਯੂਸੁਫ਼ ਤੇ ਰਾਜੇਸ਼ ਲਿਲੋਥੀਆ ਨੇ ਵੀ ਤਿੰਨ ਨਵੇਂ ਕਾਰਜਕਾਰੀ ਮੁਖੀਆ ਵਜੋਂ ਚਾਰਜ ਲਿਆ। ਇਸ ਦੌਰਾਨ ਜਗਦੀਸ਼ ਟਾਈਟਲਰ, ਜੋ 1984 ਸਿੱਖ ਵਿਰੋਧੀ ਕਤਲੇਆਮ ‘ਚ ਮੁਲਜ਼ਮ ਵਿੱਚ ਹੈ, ਦੀ ਮੌਜੂਦਗੀ ਨਾਲ ਸਮਾਗਮ ਵਿਵਾਦਾਂ ਵਿਚ ਘਿਰ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਮਾਗਮ ਦੌਰਾਨ ਟਾਈਟਲਰ ਨੂੰ ਮੂਹਰਲੀ ਸੀਟ ਦੇਣ ਪਿੱਛੇ ਕਾਂਗਰਸ ਦਾ ਮੁੱਖ ਆਸ਼ਾ ’84 ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਵਿਚ ਗਵਾਹਾਂ ਨੂੰ ਡਰਾਉਣਾ ਧਮਕਾਉਣਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਮਾਗਮ ਵਿੱਚ ਟਾਈਟਲਰ ਦੀ ਮੌਜੂਦਗੀ ਬਾਰੇ ਰਾਹੁਲ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਉਹੀ ਕਰ ਰਹੇ ਹਨ, ਜੋ ਉਨ੍ਹਾਂ ਦੇ ਪਰਿਵਾਰ ਨੇ ਕੀਤਾ।ਇਸ ਤੋਂ ਪਹਿਲਾਂ ਸਥਾਨਕ ਰਾਜੀਵ ਭਵਨ ਸਥਿਤ ਕਾਂਗਰਸ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਇਹ ਅਹੁਦਾ ਅਜੈ ਮਾਕਨ ਵੱਲੋਂ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਦਿੱਤੇ ਅਸਤੀਫ਼ੇ ਕਰਕੇ ਖਾਲੀ ਪਿਆ ਸੀ। ਦੀਕਸ਼ਤ ਨੇ ਕਿਹਾ ਕਿ ਉਹ ਦਿੱਲੀ ਵਿੱਚ ਪਾਰਟੀ ਨੂੰ ਨਵੀਂ ਬੁਲੰਦੀਆਂ ‘ਤੇ ਲਿਜਾਣ ਦੀ ਕੋਸ਼ਿਸ਼ ਕਰਨਗੇ ਤੇ ਉਨ੍ਹਾਂ ਇਸ ਕਾਰਜ ਲਈ ਜ਼ਮੀਨੀ ਪੱਧਰ ‘ਤੇ ਵਰਕਰਾਂ ਦੀ ਮਦਦ ਵੀ ਮੰਗੀ। ਸਮਾਗਮ ‘ਚ ਟਾਈਟਲਰ ਦੀ ਮੌਜੂਦਗੀ ਤੋਂ ਖਫ਼ਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿਰਸਾ ਨੇ ਕਿਹਾ ਕਿ ਟਾਈਟਲਰ ਨੂੰ ਕਾਂਗਰਸ ਵੱਲੋਂ ਮੰਚ ‘ਤੇ ਬਿਠਾਉਣ ਦਾ ਮਕਸਦ ਕਤਲੇਆਮ ਦੇ ਗਵਾਹਾਂ ਤੇ ਜਾਂਚ ਏਜੰਸੀਆਂ ਨੂੰ ਇਹ ਸਖ਼ਤ ਸੰਦੇਸ਼ ਦੇਣਾ ਹੈ ਕਿ ਕਾਂਗਰਸ ਹਾਈ ਕਮਾਂਡ ਟਾਈਟਲਰ ਨਾਲ ਖੜ੍ਹੀ ਹੈ ਤੇ ਕੋਈ ਵੀ ਇਸ ਕਾਂਗਰਸੀ ਆਗੂ ਖ਼ਿਲਾਫ਼ ਗਵਾਹੀ ਦੇਣ ਦੀ ਜੁਰਅਤ ਨਾ ਕਰ ਸਕੇ। ਸੂਤਰਾਂ ਮੁਤਾਬਕ ਸਾਬਕਾ ਪ੍ਰਧਾਨ ਅਜੈ ਮਾਕਨ ਤੇ ਹੋਰ ਆਗੂਆਂ ਨੇ ਵੀ ਟਾਈਟਲਰ ਦੇ ਮੰਚ ਉਪਰ ਹਾਜ਼ਰ ਹੋਣ ਉਪਰ ਉਜਰ ਕੀਤਾ। ਸਮਾਗਮ ਦੌਰਾਨ ਜਦੋਂ ਟਾਈਟਲਰ ਤੋਂ ਸਿੱਖ ਕਤਲੇਆਮ ਬਾਰੇ ਪੁੱਛਿਆ ਗਿਆ ਤਾਂ ਉਹ ਆਪਣਾ ਨਾਂ ਆਉਣ ਤੋਂ ਭੜਕ ਗਏ। ਟਾਈਟਲਰ ਨੇ ਉਨ੍ਹਾਂ ਦੀ ਮੌਜੂਦਗੀ ਉਪਰ ਸਵਾਲ ਚੁੱਕਣ ਵਾਲਿਆਂ ਨੂੰ ਹੀ ਗ਼ਲਤ ਠਹਿਰਾਇਆ। ਇਸ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਸਮਾਗਮ ‘ਚ ਟਾਈਟਲਰ ਦੀ ਮੌਜੂਦਗੀ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।
ਪੰਜਾਬ ਸਮੇਤ 12 ਸੂਬਿਆਂ ਨੂੰ ਮਿਲਣਗੀਆਂ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ, 36 ਮਹੀਨਿਆਂ ‘ਚ ਕੰਮ ਕੀਤਾ ਜਾਵੇਗਾ ਪੂਰਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਵੱਲੋਂ 12 ਸੂਬਿਆਂ ‘ਚ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ ਦੀ ਸਥਾਪਨਾ ਲਈ 3600 ਕਰੋੜ ਰੁਪਏ ਖਰਚੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ।ਇਨ੍ਹਾਂ ਯੂਨੀਵਰਸਿਟੀਆਂ ਦਾ ਕੰਮ 36 ਮਹੀਨਿਆਂ ਅੰਦਰ ਪੂਰਾ ਕੀਤਾ ਜਾਵੇਗਾ।ਪੰਜਾਬ,ਗੁਜਰਾਤ,ਬਿਹਾਰ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਝਾਰਖੰਡ, ਕਰਨਾਟਕਾ,ਕੇਰਲਾ,ਉੜੀਸਾ,ਰਾਜਸਥਾਨ ਤੇ ਤਾਮਿਲਨਾਡੂ ‘ਚ ਯੂਨੀਵਰਸਿਟੀਆਂ ਕੇਂਦਰੀ ਯੂਨੀਵਰਸਿਟੀ ਐਕਟ, 2009 ਤਹਿਤ ਸਥਾਪਿਤ ਹੋਣਗੀਆਂ। ਜਦਕਿ ਜੰਮੂ ਕਸ਼ਮੀਰ ਵਿਚ 2 ਯੂਨੀਵਰਸਿਟੀਆਂ ਸਥਾਪਤ ਕੀਤੀਆਂ ਜਾਣੀਆਂ ਹਨ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …