ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ
ਲੰਡਨ/ਬਿਊਰੋ ਨਿਊਜ਼
ਬਰਤਾਨੀਆ ਦੀ ਸੱਤਾਧਾਰੀ ਕੰਸਰਵੇਟਿਵ ਪਾਰਟੀ ਦੀ ਆਮ ਚੋਣਾਂ ‘ਚ ਸ਼ਾਨਦਾਰ ਜਿੱਤ ਹੋਈ ਹੈ। ਆਏ ਰੁਝਾਨਾਂ ‘ਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਸਰਵੇਟਿਵ ਪਾਰਟੀ ਨੂੰ ਸਪਸ਼ਟ ਬਹੁਮਤ ਮਿਲ ਗਿਆ ਹੈ। 650 ਸੀਟਾਂ ਵਿਚੋਂ ਜਾਨਸਨ ਦੀ ਕੰਸਰਵੇਟਿਵ ਪਾਰਟੀ 364 ਸੀਟਾਂ ‘ਤੇ ਜਿੱਤ ਹਾਸਲ ਕਰ ਚੁੱਕੀ ਹੈ, ਜਦਕਿ ਬਹੁਮਤ ਲਈ 326 ਸੀਟਾਂ ਦੀ ਜ਼ਰੂਰਤ ਸੀ। 1980 ਦੇ ਦਹਾਕੇ ਵਿਚ ਮਾਰਗੇਟ ਥੈਚਰ ਦੇ ਦੌਰ ਤੋਂ ਬਾਅਦ ਕੰਸਰਵੇਟਿਵ ਪਾਰਟੀ ਦੀ ਇਹ ਸਭ ਤੋਂ ਵੱਡੀ ਜਿੱਤ ਮੰਨੀ ਜਾ ਰਹੀ ਹੈ। ਪਿਛਲੀਆਂ ਚੋਣਾਂ ਵਿਚ ਕੰਸਰਵੇਟਿਵ ਪਾਰਟੀ ਨੂੰ 318 ਸੀਟਾਂ ‘ਤੇ ਜਿੱਤ ਮਿਲੀ ਸੀ। ਜੌਹਨਸਨ ਨੇ ਜਿੱਤ ਲਈ ਸਾਰਿਆਂ ਦਾ ਧੰਨਵਾਦ ਕੀਤਾ। ਕੰਸਰਵੇਟਿਵ ਪਾਰਟੀ ਦੀ ਜਿੱਤ ਲਈ ਨਰਿੰਦਰ ਮੋਦੀ ਨੇ ਬੌਰਿਸ ਜੌਹਨਸਨ ਨੂੰ ਵਧਾਈ ਦਿੱਤੀ ਹੈ।
ਇਸੇ ਦੌਰਾਨ ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਮੁੜ ਇਤਿਹਾਸ ਰਚਿਆ ਹੈ। ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ, ਸਲੋਹ ਤੋਂ ਤਨਮਨਜੀਤ ਸਿੰਘ ਢੇਸੀ, ਹੈਸਟਨ ਫੈਲਥਮ ਤੋਂ ਸੀਮਾ ਮਲਹੋਤਰਾ ਅਤੇ ਬਰਮਿੰਘਮ ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ ਨੇ ਜਿੱਤ ਪ੍ਰਾਪਤ ਕੀਤੀ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …