Home / ਦੁਨੀਆ / ਐਰਿਕ ਗਾਰਸੇਟੀ ਭਾਰਤ ’ਚ ਹੋਣਗੇ ਅਮਰੀਕੀ ਰਾਜਦੂਤ

ਐਰਿਕ ਗਾਰਸੇਟੀ ਭਾਰਤ ’ਚ ਹੋਣਗੇ ਅਮਰੀਕੀ ਰਾਜਦੂਤ

ਦੋ ਸਾਲ ਤੋਂ ਇਹ ਅਹੁਦਾ ਸੀ ਖਾਲੀ
ਵਾਸ਼ਿੰਗਟਨ/ਬਿੳੂਰੋ ਨਿੳੂਜ਼
ਅਮਰੀਕਾ ਦੇ ਲੌਸ ਏਂਜਲਸ ਤੋਂ ਸਾਬਕਾ ਮੇਅਰ ਐਰਿਕ ਗਾਰਸੇਟੀ ਭਾਰਤ ਵਿਚ ਅਮਰੀਕਾ ਦੇ ਨਵੇਂ ਰਾਜਦੂਤ ਬਣ ਗਏ ਹਨ। ਅਮਰੀਕੀ ਸੀਨੇਟ ਨੇ ਐਰਿਕ ਗਾਰਸੇਟੀ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਧਿਆਨ ਰਹੇ ਕਿ ਭਾਰਤ ਵਿਚ ਅਮਰੀਕੀ ਰਾਜਦੂਤ ਦਾ ਅਹੁਦਾ ਪਿਛਲੇ ਦੋ ਸਾਲਾਂ ਤੋਂ ਖਾਲੀ ਪਿਆ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਇਹ ਅਹੁਦਾ ਏਨੇ ਲੰਮੇ ਸਮੇਂ ਤੱਕ ਖਾਲੀ ਰਿਹਾ ਹੋਵੇ। ਇਸ ਤੋਂ ਪਹਿਲਾਂ ਕੇਨਿਥ ਜਸਟਰ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸਨ, ਜਿਨ੍ਹਾਂ ਨੂੰ ਜਨਵਰੀ 2021 ਵਿਚ ਅਮਰੀਕੀ ਸਰਕਾਰ ਨੇ ਵਾਪਸ ਬੁਲਾ ਲਿਆ ਸੀ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਗਾਰਸੇਟੀ ਨੂੰ ਨੌਮੀਨੇਟ ਕੀਤਾ। ਇਸਦੇ ਚੱਲਦਿਆਂ ਐਰਿਕ ਗਾਰਸੇਟੀ ਨੇ ਕਿਹਾ ਕਿ ਇਹ ਮਹੱਤਵਪੂਰਨ ਅਹੁਦਾ ਲੰਬੇ ਸਮੇਂ ਤੋਂ ਖਾਲੀ ਸੀ ਅਤੇ ਇਸ ਅਹੁਦੇ ਨੂੰ ਭਰਨਾ ਜ਼ਰੂਰੀ ਸੀ। ਗਾਰਸੇਟੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ। ਮੀਡੀਆ ਰਿਪੋਰਟਾਂ ਮੁਤਾਬਕ ਗਾਰਸੇਟੀ ਨੂੰ ਬਾਈਡਨ ਦਾ ਕਰੀਬੀ ਮੰਨਿਆ ਜਾ ਰਿਹਾ ਹੈ। ਗਾਰਸੇਟੀ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਜੋਅ ਬਾਈਡਨ ਦੀ ਇਲੈਕਸ਼ਨ ਕੰਪੇਨ ਵਿਚ ਕਾਫੀ ਮੱਦਦ ਵੀ ਕੀਤੀ ਸੀ।

 

Check Also

ਜਾਪਾਨ ਭਾਰਤ ‘ਚ ਕਰੇਗਾ 50 ਖਰਬ ਜਾਪਾਨੀ ਯੇਨ ਦਾ ਨਿਵੇਸ਼

ਕਿਸ਼ਿਦਾ ਨੇ ਮੋਦੀ ਨੂੰ ਮਈ ‘ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਦਿੱਤਾ ਸੱਦਾ ਨਵੀਂ …