ਅੰਮ੍ਰਿਤਸਰ/ਬਿਊਰੋ ਨਿਊਜ਼
ਨਵਾਜ਼ ਸ਼ਰੀਫ ਦੀ ਪਾਰਟੀ ਦੀ ਜਿੱਤ ਅਤੇ ਉਸ ਦੀ ਸਿਹਤ ਤੰਦਰੁਸਤੀ ਲਈ ਉਨ੍ਹਾਂ ਦੇ ਜੱਦੀ ਪਿੰਡ ਜਾਤੀ ਉਮਰਾ ਵਿਖੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਗਈ। ਜਾਤੀ ਉਮਰਾ ਪਿੰਡ ਜ਼ਿਲ੍ਹਾ ਤਰਨਤਾਰਨ ਵਿਚ ਪੈਂਦਾ ਹੈ। ਸਰਪੰਚ ਦਿਲਬਾਗ ਸਿੰਘ ਅਨੁਸਾਰ ਜਾਤੀ ਉਮਰਾ ਦੇ ਵਸਨੀਕ ਆਪਣੇ ਪਿੰਡ ਦੇ ਇਸ ਹੋਣਹਾਰ ਆਗੂ ਦੀ ਕਾਮਯਾਬੀ ਲਈ ਸਵੇਰੇ ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋਏ ਤੇ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਨਵਾਜ਼ ਸ਼ਰੀਫ ਆਪਣੀ ਬੇਟੀ ਸਮੇਤ ਜੇਲ੍ਹ ਵਿਚ ਹੈ ਤੇ ਉਸ ਦੇ ਗੁਰਦੇ ਤੰਦਰੁਸਤ ਨਾ ਹੋਣ ਦੇ ਬਾਵਜੂਦ ਉਸ ਨੇ ਹਸਪਤਾਲ ਵਿਚ ਇਲਾਜ਼ ਕਰਾਉਣ ਤੋਂ ਇਨਕਾਰ ਕਰ ਦਿਤਾ ਹੈ। ਚੇਤੇ ਰਹੇ ਕਿ ਸ਼ਰੀਫ ਦੇ ਪਿੰਡ ਜਾਤੀ ਉਮਰਾ ਦੇ ਗੁਰਦੁਆਰਾ ਸਾਹਿਬ ਵਾਲੀ ਥਾਂ ‘ਤੇ ਕਦੇ ਨਵਾਜ਼ ਸ਼ਰੀਫ ਦੇ ਪਰਿਵਾਰ ਦਾ ਜੱਦੀ ਘਰ ਸੀ ਜੋ ਨਵਾਜ ਦੇ ਪਿਤਾ ਨੇ ਗੁਰਦੁਆਰਾ ਸਾਹਿਬ ਨੂੰ ਦੇ ਦਿੱਤਾ ਸੀ। ਪਾਕਿਸਤਾਨ ‘ਚ ਹੋਈਆਂ ਚੋਣਾਂ ‘ਚ ਨਵਾਜ਼ ਸ਼ਰੀਫ਼ ਦੀ ਪਾਰਟੀ ਬੁਰੀ ਤਰ੍ਹਾਂ ਪਛੜ ਗਈ ਹੈ ਅਤੇ ਇਨ੍ਹਾਂ ਚੋਣਾਂ ਦੌਰਾਨ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ‘ਚ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ।
Check Also
ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ
ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …