ਡਿੱਗਦੀ ਅਰਥ ਵਿਵਸਥਾ ਅਤੇ ਬੇਰੁਜ਼ਗਾਰੀ ਹੋਣਗੇ ਮੁੱਖ ਮੁੱਦੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਭਲਕੇ ਸ਼ਨੀਵਾਰ ਨੂੰ ਮੋਦੀ ਸਰਕਾਰ ਖਿਲਾਫ ‘ਭਾਰਤ ਬਚਾਓ’ ਰੈਲੀ ਕਰਨ ਜਾ ਰਹੀ ਹੈ। ਇਸ ਰੈਲੀ ਵਿਚ ਦੇਸ਼ ਭਰ ਵਿਚੋਂ ਕਾਂਗਰਸੀ ਵਰਕਰ ਪਹੁੰਚ ਰਹੇ ਹਨ। ਕਾਂਗਰਸ ਵਲੋਂ ਦੇਸ਼ ਵਿਚ ਡਿੱਗਦੀ ਅਰਥ ਵਿਵਸਥਾ, ਵਧਦੀ ਬੇਰੁਜ਼ਗਾਰੀ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਮੁੱਦੇ ਉਠਾ ਕੇ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਰੈਲੀ ਵਿਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਸਮੇਤ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਕਾਂਗਰਸ ਦੀ ਰੈਲੀ ਵਿਚ ਮੁੱਖ ਨਾਅਰਾ ‘ਮੋਦੀ ਹੈ ਤਾਂ ਮੰਦੀ ਹੈ’ ਹੋਵੇਗਾ।
Check Also
ਅਦਾਕਾਰ ਅੱਲੂ ਅਰਜਨ 18 ਘੰਟੇ ਮਗਰੋਂ ਜੇਲ੍ਹ ਤੋਂ ਹੋਏ ਰਿਹਾਅ
ਕਿਹਾ : ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ ਹੈਦਰਾਬਾਦ/ਬਿਊਰੋ ਨਿਊਜ਼ : ਫਿਲਮ ਪੁਸ਼ਪਾ-2 …