Breaking News
Home / ਭਾਰਤ / ਐਸ.ਸੀ/ਐਸ.ਟੀ ਐਕਟ ‘ਤੇ ਕੇਂਦਰ ਨੇ ਸੁਪਰੀਮ ਕੋਰਟ ਨੂੰ ਫੈਸਲਾ ਵਾਪਸ ਲੈਣ ਦੀ ਕੀਤੀ ਮੰਗ

ਐਸ.ਸੀ/ਐਸ.ਟੀ ਐਕਟ ‘ਤੇ ਕੇਂਦਰ ਨੇ ਸੁਪਰੀਮ ਕੋਰਟ ਨੂੰ ਫੈਸਲਾ ਵਾਪਸ ਲੈਣ ਦੀ ਕੀਤੀ ਮੰਗ


ਕਿਹਾ, ਅਜਿਹੇ ਫੈਸਲੇ ਨਾਲ ਦੇਸ਼ ਦਾ ਬਹੁਤ ਨੁਕਸਾਨ ਹੋਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਐਸ.ਸੀ/ਐਸ.ਟੀ. ਐਕਟ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਜਵਾਬ ਦਾਖਲ ਕੀਤਾ ਹੈ। ਕੇਂਦਰ ਸਰਕਾਰ ਨੇ ਐਕਟ ਸਬੰਧੀ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਕੇਂਦਰ ਨੇ ਕਿਹਾ ਕਿ ਐਸ.ਸੀ/ਐਸ.ਟੀ. ਐਕਟ ‘ਤੇ ਫੈਸਲੇ ਨੇ ਦੇਸ਼ ਦੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ। ਇਹ ਕਾਨੂੰਨ ਦੇ ਉਲਟ ਹੈ ਤੇ ਇਸ ਨਾਲ ਕਾਨੂੰਨ ਹਲਕਾ ਹੋਇਆ ਹੈ। ਇਨ•ਾਂ ਦਿਸ਼ਾ ਨਿਰਦੇਸ਼ਾਂ ਨਾਲ ਐਕਟ ਦੇ ਉਨ•ਾਂ ਨਿਯਮਾਂ ‘ਤੇ ਅਸਰ ਪਿਆ, ਜੋ ਉਸ ਦੇ ਅਹਿਮ ਬਿੰਦੂ ਹਨ। ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਕਿ ਅਨੁਸੂਚਿਤ ਜਾਤੀ-ਜਨਜਾਤੀ ਕਾਨੂੰਨ ‘ਤੇ ਉਸ ਦੇ ਫ਼ੈਸਲੇ ਨੇ ਇਸ ਦੇ ਨਿਯਮਾਂ ਨੂੰ ਕਮਜ਼ੋਰ ਕੀਤਾ ਹੈ, ਜਿਸ ਨਾਲ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਚੇਤੇ ਰਹੇ ਕਿ ਲੰਘੀ ਦੋ ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਲਿਤ ਜਥੇਬੰਦੀਆਂ ਨੇ ਭਾਰਤ ਬੰਦ ਕੀਤਾ ਸੀ ਤੇ ਦੇਸ਼ ਦਾ ਕਾਫੀ ਨੁਕਸਾਨ ਵੀ ਹੋਇਆ ਸੀ।

Check Also

ਦਿੱਲੀ ’ਚ ਵਧੇ ਪ੍ਰਦੂਸ਼ਣ ਕਾਰਨ ਪੰਜਵੀਂ ਕਲਾਸ ਤੱਕ ਦੇ ਸਕੂਲ ਕੀਤੇ ਬੰਦ

ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਬੱਸਾਂ ਵੀ ਦਿੱਲੀ ’ਚ ਨਹੀਂ ਹੋਣਗੀਆਂ ਦਾਖਲ ਨਵੀਂ ਦਿੱਲੀ/ਬਿਊਰੋ …