-1.9 C
Toronto
Thursday, December 4, 2025
spot_img
Homeਭਾਰਤਕਰੋਨਾ ਦੇ ਖਾਤਮੇ ਲਈ 2-ਡੀਜੀਦਵਾਈਲਾਂਚ

ਕਰੋਨਾ ਦੇ ਖਾਤਮੇ ਲਈ 2-ਡੀਜੀਦਵਾਈਲਾਂਚ

ਰੱਖਿਆ ਮੰਤਰੀ ਨੇ ਡੀਆਰਡੀਓ ਵੱਲੋਂ ਵਿਕਸਤ ਦਵਾਈ ਜਾਰੀ ਕੀਤੀ
ਨਵੀਂ ਦਿੱਲੀ : ਕਰੋਨਾ ਦੇ ਖਾਤਮੇ ਲਈਡੀਆਰਡੀਓ ਵੱਲੋਂ ਵਿਕਸਤਦਵਾਈ 2-ਡੀਜੀਦਾਪਹਿਲਾਬੈਚਸੋਮਵਾਰ ਨੂੰ ਲਾਂਚਕਰ ਦਿੱਤਾ ਗਿਆ। ਦੇਸ਼ ਦੇ ਬਹੁਤੇ ਹਿੱਸਿਆਂ ‘ਚ ਕਰੋਨਾ ਦੇ ਕਹਿਰਦਰਮਿਆਨ ਇਹ ਦਵਾਈ ‘ਆਸ ਦੀਨਵੀਂ ਕਿਰਨ’ਬਣ ਕੇ ਆਈ ਹੈ। ਕੇਂਦਰੀਸਿਹਤ ਮੰਤਰੀ ਹਰਸ਼ਵਰਧਨਨਾਲਦਵਾਈਜਾਰੀਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2-ਡੀਆਕਸੀ-ਡੀ-ਗਲੂਕੋਜ਼ (2-ਡੀਜੀ) ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ‘ਚ ਉਮੀਦਦੀਕਿਰਨ ਜਗਾਈ ਹੈ। ਉਨ੍ਹਾਂ ਭਰੋਸਾਜਤਾਇਆ ਕਿ ਇਹ ਦਵਾਈਅਸਰਦਾਰਸਾਬਿਤਹੋਵੇਗੀ। ਇਸ ਮਹੀਨੇ ਦੇ ਸ਼ੁਰੂ ‘ਚ ਡਰੱਗਜ਼ ਕੰਟਰੋਲਰ ਜਨਰਲਆਫ਼ ਇੰਡੀਆ ਨੇ ਕਰੋਨਾਵਾਇਰਸ ਦੇ ਦਰਮਿਆਨੇ ਤੋਂ ਗੰਭੀਰ ਮਰੀਜ਼ਾਂ ਦੇ ਇਲਾਜਲਈ 2-ਡੀਜੀਦੀਐਮਰਜੈਂਸੀਵਰਤੋਂ ਨੂੰ ਪ੍ਰਵਾਨਗੀ ਦਿੱਤੀ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਦਵਾਈ ਮੁਲਕ ਦੀਵਿਗਿਆਨਕਤਾਕਤਦੀ ਵੱਡੀ ਮਿਸਾਲ ਹੈ। ਉਨ੍ਹਾਂ ਹਥਿਆਰਬੰਦ ਬਲਾਂ ਵੱਲੋਂ ਮਹਾਮਾਰੀਨਾਲ ਸਿੱਝਣ ‘ਚ ਸਿਵਲੀਅਨਅਧਿਕਾਰੀਆਂ ਨੂੰ ਦਿੱਤੇ ਯੋਗਦਾਨਦਾਵੀਜ਼ਿਕਰਕੀਤਾ।
ਉਨ੍ਹਾਂ ਦਾਅਵਾਕੀਤਾ ਕਿ ਜਵਾਨਾਂ ਦੀਤਾਇਨਾਤੀਨਾਲ ਸਰਹੱਦਾਂ ‘ਤੇ ਫ਼ੌਜ ਦੀਆਂ ਤਿਆਰੀਆਂ ‘ਤੇ ਕੋਈ ਅਸਰਨਹੀਂ ਪਿਆ ਹੈ। ‘ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਯਕੀਨੀਬਣਾਇਆ ਹੈ ਕਿ ਸਰਹੱਦਾਂ ‘ਤੇ ਸਾਡੀਆਂ ਤਿਆਰੀਆਂ ‘ਤੇ ਕੋਈ ਅਸਰਨਾਪਵੇ। ਅਸੀਂ ਚੰਗੀ ਤਰ੍ਹਾਂ ਨਾਲਜਾਣਦੇ ਹਾਂ ਕਿ ਜਿੰਨੀ ਵੀ ਵੱਡੀ ਮੁਸ਼ਕਲ ਹੋਵੇ, ਅਸੀਂ ਉਸ ‘ਤੇ ਫਤਿਹਪਾਲਵਾਂਗੇ।’

 

RELATED ARTICLES
POPULAR POSTS