ਚੋਣ ਕਮਿਸ਼ਨ ਨੇ ਰਿਮੋਟ ਵਾਲੀ ਵੋਟਿੰਗ ਮਸ਼ੀਨ ਦਾ ਮਾਡਲ ਕੀਤਾ ਤਿਆਰ
ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਘਰੇਲੂ ਪਰਵਾਸੀ ਵੋਟਰਾਂ ਦੀ ਵੋਟ ਨਾ ਪਾ ਸਕਣ ਦੀ ਦਿੱਕਤ ਨੂੰ ਧਿਆਨ ਵਿਚ ਰੱਖਦੇ ਹੋਏ ਰਿਮੋਟ ਵੋਟਿੰਗ ਸਿਸਟਮ ਡਿਵੈਲਪ ਕਰ ਲਿਆ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਵੀਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਗਿਆ। ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਮਦਦ ਨਾਲ ਹੁਣ ਦੇਸ਼ ‘ਚ ਘਰ ਤੋਂ ਦੂਰ ਰਹਿਣ ਵਾਲੇ ਵੋਟਰ ਆਪਣੇ ਰਾਜ ਦੇ ਲਈ ਵੋਟ ਪਾ ਸਕਣਗੇ। ਚੋਣ ਕਮਿਸ਼ਨ 16 ਜਨਵਰੀ ਸਮੂਹ ਸਿਆਸੀ ਪਾਰਟੀਆਂ ਨਾਲ ਇਸ ਸਬੰਧੀ ਚਰਚਾ ਕਰਨਗੇ ਅਤੇ ਇਸ ਵੋਟਿੰਗ ਮਸ਼ੀਨ ਦਾ ਮਾਡਲ ਵੀ ਦਿਖਾਇਆ ਜਾਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਚੋਣਾਂ ਪ੍ਰਤੀ ਨੌਜਵਾਨਾਂ ਅਤੇ ਸ਼ਹਿਰ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਨਜ਼ਰ ਆ ਰਹੀ ਉਦਾਸੀਨਤਾ ਦੇ ਮੱਦੇਨਜ਼ਰ ਰਿਮੋਟ ਵੋਟਿੰਗ ਮਸ਼ੀਨ ਇਕ ਲੋਕਤੰਤਰੀ ਪ੍ਰਕਿਰਿਆ ਵਜੋਂ ਸਾਬਤ ਹੋਵੇਗੀ। ਇਕ ਜਨਤਕ ਖੇਤਰ ਦੀ ਕੰਪਨੀ ਵੱਲੋਂ ਤਿਆਰ ਕੀਤੀ ਗਈ ‘ਮਲਟੀ ਕਾਂਸਟੀਚੂਏਂਸੀ’ ਰਿਮੋਟ ਵਾਲੀ ਵੋਟਿੰਗ ਮਸ਼ੀਨ ਇਕ ਹੀ ਸਥਾਨ ਤੋਂ 72 ਚੋਣ ਹਲਕਿਆਂ ਨੂੰ ਸੰਭਾਲ ਸਕਦੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 1982 ‘ਚ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਈਵੀਐਮ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਬਾਅਦ 2004 ਦੀਆਂ ਲੋਕਾਂ ਸਭਾ ਚੋਣਾਂ ਦੌਰਾਨ 543 ਲੋਕਾਂ ਸਭਾ ਹਲਕਿਆਂ ਵਿਚ ਈਵੀਐਮ ਦੀ ਵਰਤੋਂ ਕੀਤੀ ਗਈ ਸੀ। ਈਵੀਐਮ ਆਉਣ ਮਗਰੋਂ ਵੋਟਾਂ ਦੀ ਗਿਣਤੀ ਕੰਮ ਕਾਫ਼ੀ ਆਸਾਨ ਹੋ ਗਿਆ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …