11 C
Toronto
Thursday, October 8, 2026
spot_img
HomeਕੈਨੇਡਾFrontਲੋਕ ਸਭਾ ’ਚ ਅਪਰੇਸ਼ਨ ਸਿੰਧੂਰ ’ਤੇ ਬਹਿਸ - ਰਾਜਨਾਥ ਸਿੰਘ ਨੇ ਕਿਹਾ,...

ਲੋਕ ਸਭਾ ’ਚ ਅਪਰੇਸ਼ਨ ਸਿੰਧੂਰ ’ਤੇ ਬਹਿਸ – ਰਾਜਨਾਥ ਸਿੰਘ ਨੇ ਕਿਹਾ, ਪ੍ਰੀਖਿਆ ’ਚ ਰਿਜ਼ਲਟ ਦੀ ਅਹਿਮੀਅਤ

ਲੋਕ ਸਭਾ ’ਚ ਅਪਰੇਸ਼ਨ ਸਿੰਧੂਰ ’ਤੇ ਬਹਿਸ – ਰਾਜਨਾਥ ਸਿੰਘ ਨੇ ਕਿਹਾ, ਪ੍ਰੀਖਿਆ ’ਚ ਰਿਜ਼ਲਟ ਦੀ ਅਹਿਮੀਅਤ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ’ਚ ਅੱਜ ਸੋਮਵਾਰ ਨੂੰ ਅਪਰੇਸ਼ਨ ਸਿੰਧੂਰ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ’ਚ ਜਾ ਕੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਫੌਜ ਨੇ ਅੱਤਵਾਦੀਆਂ ਕੋਲੋਂ ਸਾਡੀਆਂ ਮਾਵਾਂ ਤੇ ਭੈਣਾਂ ਦੇ ਸਿੰਧੂਰ ਦਾ ਬਦਲਾ ਲਿਆ ਹੈ। ਉਨ੍ਹਾਂ ਨੇ ਆਪਣੇ 55 ਮਿੰਟ ਦੇ ਭਾਸ਼ਣ ਵਿਚ ਕਿਹਾ ਕਿ ਸਾਡਾ ਮਕਸਦ ਅੱਤਵਾਦੀ ਟਿਕਾਣੇ ਤਬਾਹ ਕਰਨਾ ਸੀ ਅਤੇ ਫੌਜ ਨੇ ਆਪਣਾ ਟੀਚਾ ਹਾਸਲ ਕੀਤਾ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਜੰਗਬੰਦੀ ਕਿਸੇ ਦਬਾਅ ਹੇਠ ਨਹੀਂ ਕੀਤੀ। ਭਾਰਤੀ ਲੜਾਕੂ ਜਹਾਜ਼ ਤਬਾਹ ਹੋਣ ’ਤੇ ਰਾਜਨਾਥ ਨੇ ਕਿਹਾ ਕਿ ਪ੍ਰੀਖਿਆ ਵਿਚ ਰਿਜ਼ਲਟ ਦੀ ਅਹਿਮੀਅਤ ਹੁੰਦੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਅਪਰੇਸ਼ਨ ਸਿੰਧੂਰ ਅਤੇ ਬਿਹਾਰ ਵੋਟਰ ਵੈਰੀਕੇਸ਼ਨ ਨਾਲ ਜੁੜੇ ਮਾਮਲੇ ’ਤੇ ਹੰਗਾਮਾ ਵੀ ਕੀਤਾ।

RELATED ARTICLES

POPULAR POSTS