Breaking News
Home / ਭਾਰਤ / ਇਹ ਹੈ ਟਾਮਟੈਟੋ : ਯਾਨੀ ਪੌਦੇ ਦੀ ਜੜ੍ਹ ਵਿਚ ਆਲੂ ਤੇ ਉਪਰ ਟਮਾਟਰ, ਛੱਤੀਸਗੜ੍ਹ ‘ਚ ਪਹਿਲਾ ਹੀ ਪ੍ਰਯੋਗ ਸਫ਼ਲ

ਇਹ ਹੈ ਟਾਮਟੈਟੋ : ਯਾਨੀ ਪੌਦੇ ਦੀ ਜੜ੍ਹ ਵਿਚ ਆਲੂ ਤੇ ਉਪਰ ਟਮਾਟਰ, ਛੱਤੀਸਗੜ੍ਹ ‘ਚ ਪਹਿਲਾ ਹੀ ਪ੍ਰਯੋਗ ਸਫ਼ਲ

ਰਾਏਪੁਰ : ਹੁਣ ਤੱਕ ਤੁਸੀਂ ਇਕ ਹੀ ਖੇਤ ‘ਚ ਆਲੂ ਅਤੇ ਟਮਾਟਰ ਪੈਦਾ ਹੁੰਦੇ ਦੇਖੇ ਹੋਣਗੇ। ਪ੍ਰੰਤੂ ਹੁਣ ਇਕ ਹੀ ਪੌਦੇ ਦੀ ਜੜ੍ਹ ‘ਚ ਆਲੂ ਅਤੇ ਉਪਰ ਟਮਾਟਰ ਉਗੇ ਹੋਣ ਤਾਂ ਤੁਸੀਂ ਹੈਰਾਨ ਹੋਵੋਗੇ, ਜੀ ਹਾਂ। ਛੱਤੀਸਗੜ੍ਹ ‘ਚ ਗ੍ਰਾਫਟਿੰਗ (ਕਲਮ ਬੰਨ੍ਹ ਕੇ) ਅਜਿਹਾ ਹੀ ਪ੍ਰਯੋਗ ਕੀਤਾ ਗਿਆ ਹੈ, ਜੋ ਸਫ਼ਲ ਹੋ ਗਿਆ ਹੈ। ਵਿਦੇਸ਼ਾਂ ‘ਚ ਇਸ ਤਕਨੀਕ ਨਾਲ ਉਗਾਏ ਗਏ ਉਤਪਾਦ ਨੂੰ ਟਾਮਟੈਟੋ ਕਹਿੰਦੇ ਹਨ। ਇਹ ਸਫ਼ਲ ਪ੍ਰਯੋਗ ਦੁਰਗਾ ਜ਼ਿਲ੍ਹੇ ਦੇ ਪਾਟਨ ਦੇ ਕੋਲ ਚੰਗੋਈ ਪਿੰਡ ‘ਚ ਕਿਸਾਨ ਦੇਵੇਂਦਰ ਕੋਠਾਰੀ ਕੋਲ ਆਧੁਨਿਕ ਵਿਭਾਗ ਦੀ ਫਰੰਟ ਲਾਈਨ ਡਿਮਾਸਟ੍ਰੇਸ਼ਨ ਯੋਜਨਾ ਦੇ ਤਹਿਤ ਇੰਦਰਾ ਗਾਂਧੀ ਖੇਤੀ ਯੂਨੀਵਰਸਿਟੀ ਦੇ ਵਿਗਿਆਨਕਾਂ ਵੱਲੋਂ ਕੀਤਾ ਗਿਆ। ਗ੍ਰਾਫਟਿੰਗ ਤਕਨੀਕ ਨਾਲ ਟਾਮਟੈਟੋ ਦੇ 12 ਪੌਦੇ ਵਿਕਸਤ ਕੀਤੇ ਗਏ ਹਨ। ਕੋਠਾਰੀ ਦੇ ਅਨੁਸਾਰ ਆਲੂ-ਟਮਾਟਰ ਦੇ ਹਾਈਬ੍ਰਿਡ ਪੌਦੇ ਦੇ ਸਫ਼ਲ ਰਹਿਣ ‘ਤੇ ਬਿਨ ਵਾਧੂ ਖਰਚ ਟਮਾਟਰ ਦੇ ਨਾਲ ਆਲੂ ਦੇ ਉਤਪਾਦਨ ‘ਚ 4-5 ਟਨ ਵਧਣ ਦੀ ਉਮੀਦ ਹੈ।
ਇਸ ਤਰ੍ਹਾਂ ਕੀਤੀ ਗਈ ਗ੍ਰਾਫਟਿੰਗ
ਆਲੂ ਦੇ 10 ਤਰ੍ਹਾਂ ਦੇ ਪੌਦਿਆਂ ਦੇ ਨਾਲ ਟਮਾਟਰ ਦੇ ਪੌਦੇ ਦੀ ਗ੍ਰਾਫ਼ਟਿੰਗ ਕਰਕੇ ਹਾਈਬ੍ਰਿਡ ਪੌਦਾ ਤਿਆਰ ਕੀਤਾ ਗਿਆ, 90 ਦਿਨਾਂ ‘ਚ ਪੌਦੇ ਉਪਰ ਟਮਾਟਰ ਅਤੇ ਹੇਠਲੇ ਹਿੱਸੇ ‘ਚ ਆਲੂ ਵਿਕਸਤ ਹੋਏ। ਹੁਣ ਪ੍ਰਤੀ ਪੌਦਾ ਉਪਜ ਦੇਖਦੇ ਹੋਏ ਸਹਾਇਕ ਖੇਤੀ ਸ਼ੁਰੂ ਹੋਵੇਗੀ। ਪ੍ਰਦੇਸ਼ ‘ਚ ਹੁਣ ਤੱਕ ਬੈਂਗਣ ਅਤੇ ਟਮਾਟਰ ਦੀ ਵ੍ਹਾਈਲਡ ਵਰਾਇਟੀ ਦੇ ਨਾਲ ਪ੍ਰੋਡਕਿਟਵ ਵਰਾਇਟੀ ਨੂੰ ਗ੍ਰਾਫਟ ਕਰਕੇ ਉਤਪਾਦਨ ਵਧਾਇਆ ਜਾ ਰਿਹਾ ਹੈ।
ਉਤਪਾਦਨ ਵਧ ਸਕਦਾ ਹੈ
ਰਾਜ ‘ਚ ਟਾਮਟੈਟੋ ਦਾ ਪ੍ਰਯੋਗ ਪਹਿਲੀ ਵਾਰ ‘ਚ ਸਫ਼ਲ ਹੋਇਆ ਹੈ। ਇਸ ਤਕਨੀਫ਼ ਨਾਲ ਉਗਾਏ ਗਏ ਹਾਈਬ੍ਰਿਡ ਪੌਦੇ ਤੋਂ ਉਤਪਾਦਨ ਵਧ ਸਕਦਾ ਹੈ।
-ਭੁਪਿੰਦਰ ਪਾਂਡਿਆ
ਐਡੀਸ਼ਨਲ ਡਾਇਰੈਕਟਰ, ਬਾਗਬਾਨੀ

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …