
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਸਮੇਤ ਹੋਰ ਰਾਜਾਂ ਨੂੰ ਕਰੋਨਾ ਮਾਮਲੇ ਵਿਚ ਸਿਹਤਮੰਦ ਸਹੂਲਤਾਂ ਲਈ ਫੰਡ ਭੇਜੇ ਹਨ। ਇਸ ਤਹਿਤ ਪੰਜਾਬ ਨੂੰ 638 ਕਰੋੜ ਰੁਪਏ ਭੇਜੇ ਗਏ ਹਨ। ਕਰੋਨਾ ਵਾਇਰਸ ਕਾਰਨ ਸੂਬਿਆਂ ਦੀ ਆਰਥਿਕਤਾ ਅਤੇ ਮਾਲੀਆ ਉੱਤੇ ਪੈ ਰਹੇ ਪ੍ਰਭਾਵ ਨੂੰ ਘਟਾਉਣ ਵਿੱਚ ਕੇਂਦਰ ਸਰਕਾਰ ਸਹਾਇਤਾ ਕਰ ਰਹੀ ਹੈ।ઠਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 14 ਰਾਜਾਂ ਨੂੰ ਮਾਲੀਆ ਘਾਟੇ ਦੀ ਗ੍ਰਾਂਟ ਵਜੋਂ ਸਹਾਇਤਾ ਦਿੱਤੀ, ਜਿਸ ਤਹਿਤ ਪੰਜਾਬ ਨੂੰ 638 ਕਰੋੜ ਰੁਪਏ ਮਿਲੇ ਹਨ। ਇਸ ਸਬੰਧੀ ਜਾਣਕਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੁਣ ਇਸ ਰਕਮ ਰਾਹੀਂ ਸੂਬੇ ਵਿਚ ਸਿਹਤ ਢਾਂਚੇ ਨੂੰ ਸੁਧਾਰੇ ਅਤੇ ਕਰੋਨਾ ਮਹਾਂਮਾਰੀ ਤੋਂ ਰਾਹਤ ਦੇਣ ਵੱਲ ਧਿਆਨ ਦੇਵੇ।