Breaking News
Home / ਭਾਰਤ / ਨਿਰਭੈਯਾ ਦੀ ਮਾਂ ਨੇ ਅਦਾਲਤ ‘ਚ ਰੋਂਦਿਆਂ ਕਿਹਾ

ਨਿਰਭੈਯਾ ਦੀ ਮਾਂ ਨੇ ਅਦਾਲਤ ‘ਚ ਰੋਂਦਿਆਂ ਕਿਹਾ

ਅਦਾਲਤਾਂ ਨੂੰ ਸਿਰਫ ਦੋਸ਼ੀਆਂ ਦੇ ਅਧਿਕਾਰਾਂ ਦਾ ਫਿਕਰ
ਨਵੀਂ ਦਿੱਲੀ/ਬਿਊਰੋ ਨਿਊਜ਼
ਨਿਰਭੈਯਾ ਜਬਰ ਜਨਾਹ ਮਾਮਲੇ ਵਿਚ ਅਕਸ਼ੇ, ਪਵਨ, ਵਿਨੇ ਅਤੇ ਮੁਕੇਸ਼ ਨੂੰ ਦਯਾ ਸਬੰਧੀ ਪਟੀਸ਼ਨ ਦਾਖਲ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਡੈਥ ਵਾਰੰਟ ‘ਤੇ ਅੱਜ ਸੁਣਵਾਈ ਕੀਤੀ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਹ ਦੋਸ਼ੀਆਂ ਨੂੰ ਇਕ ਹਫਤੇ ਦਾ ਨੋਟਿਸ ਜਾਰੀ ਕਰੇ। ਇਸ ਸੁਣਵਾਈ ਮੌਕੇ ਅਦਾਲਤ ਵਿਚ ਮੌਜੂਦ ਨਿਰਭੈਯਾ ਦੀ ਮਾਂ ਆਸ਼ਾ ਦੇਵੀ ਰੋ ਪਈ। ਆਸ਼ਾ ਦੇਵੀ ਨੇ ਰੋਂਦਿਆਂ ਕਿਹਾ ਕਿ ਅਦਾਲਤ ਨੂੰ ਸਿਰਫ ਦੋਸ਼ੀਆਂ ਦੇ ਅਧਿਕਾਰਾਂ ਦੀ ਫਿਕਰ ਹੈ, ਸਾਡੇ ਅਧਿਕਾਰਾਂ ਦੀ ਨਹੀਂ। ਜ਼ਿਕਰਯੋਗ ਹੈ ਕਿ ਮੌਤ ਦੀ ਸਜ਼ਾ ‘ਤੇ ਅਕਸ਼ੇ ਵਲੋਂ ਪਾਈ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਡੈਥ ਵਾਰੰਟ ‘ਤੇ ਅਦਾਲਤ ਵਿਚ ਸੁਣਵਾਈ ਹੋ ਰਹੀ ਸੀ। ਹੁਣ ਅਦਾਲਤ ਆਉਂਦੀ 7 ਜਨਵਰੀ ਨੂੰ ਡੈਥ ਵਾਰੰਟ ‘ਤੇ ਫੈਸਲਾ ਕਰੇਗੀ। ਧਿਆਨ ਰਹੇ ਕਿ ਦਿੱਲੀ ਵਿਚ ਨਿਰਭੈਯਾ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਸੀ ਅਤੇ ਅਦਾਲਤ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੋਈ ਹੈ।

Check Also

ਹਰਿਆਣਾ ’ਚ ਕਾਂਗਰਸ ਨਾਲ ਗਠਜੋੜ ਦੀ ਗੱਲਬਾਤ ਵਿਚਾਲੇ ‘ਆਪ’ ਨੇ ਉਮੀਦਵਾਰਾਂ ਦੀ ਸੂਚੀ ਐਲਾਨੀ

ਪਿਹੋਵਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਲੜ ਸਕਦੀ ਹੈ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …