Breaking News

ਕਰੋਨਾ

ਪੰਜਾਬ ਵਿਚ ਇਕ ਦਿਨ ‘ਚ ਹੀ ਆਏ 178 ਤੋਂ ਵੱਧ ਕਰੋਨਾ ਦੇ ਨਵੇਂ ਮਾਮਲੇ
ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ 500 ਨੂੰ ਟੱਪੀ, ਜਲੰਧਰ, ਮੋਹਾਲੀ, ਅੰਮ੍ਰਿਤਸਰ ਤੇ ਲੁਧਿਆਣਾ 100-100 ਦਾ ਅੰਕੜਾ ਛੂਹਣ ਨੂੰ ਕਾਹਲੇ
ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਉਤੇ ਵੀ ਸਿਆਸਤ ਤੇ ਲਿਆਉਣ ਤੋਂ ਬਾਅਦ ਵੀ ਜਾਰੀ ਹੈ ਸਿਆਸਤ
ਕੈਨੇਡੀਅਨ ਫੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ
ਹਾਦਸਾਗ੍ਰਸਤ ਹੋਏ ਹੈਲੀਕਾਪਟਰ ‘ਚ ਸਵਾਰ ਸਨ 6 ਜਵਾਨ
ਪ੍ਰਧਾਨ ਮੰਤਰੀ ਟਰੂਡੋ ਨੇ ਫੌਜੀ ਹੈਲੀਕਾਪਟਰ ਗਾਇਬ ਹੋਣ ਦੀ ਦਿੱਤੀ ਜਾਣਕਾਰੀ
ਓਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਫੌਜ ਦਾ ਇਕ ਹੈਲੀਕਾਪਟਰ ਗਰੀਸ ਦੇ ਤਟ ‘ਤੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ‘ਚ ਛੇ ਜਵਾਨ ਸਵਾਰ ਸਨ ਜਿਨ੍ਹਾਂ ‘ਚ ਇਕ ਦੀ ਮੌਤ ਹੋ ਚੁੱਕੀ ਹੈ। ਜਦਕਿ ਪੰਜ ਫੌਜੀ ਲਾਪਤਾ ਹਨ। ਜਸਟਿਨ ਟਰੂਡੋ ਨੇ ਵੀਰਵਾਰ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਤੇ ਗਾਇਬ ਫੌਜੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੱਖ ਦਾ ਇਜ਼ਹਾਜ਼ਰ ਕੀਤਾ। ਇਸ ਮੌਕੇ ਤੇ ਮੌਜੂਦ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਅਤੇ ਕੈਨੇਡੀਅਨ ਫੌਜਾਂ ਦੇ ਮੁਖੀ ਜੌਨਾਥਨ ਵੈਂਸ ਨੇ ਕਿਹਾ ਕਿ ਜਦੋਂ ਤੱਕ ਇਸ ਹੈਲੀਕਾਪਟਰ ਦਾ ਬਲੈਕ ਬਾਕਸ ਮਿਲ ਨਹੀਂ ਜਾਂਦਾ, ਉਸ ਸਮੇਂ ਤੱਕ ਹਾਦਸੇ ਦੇ ਕਾਰਨਾਂ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਜਨਰਲ ਵੈਂਸ ਨੇ ਕਿਹਾ ਕਿ ਜਿਥੇ ਹੈਲੀਕਾਪਟਰ ਦੁਰਘਟਨਾ ਗ੍ਰਸਤ ਹੋਇਆ, ਉਥੇ ਪਾਣੀ ਦੀ ਡੂੰਘਾਈ 3 ਹਜ਼ਾਰ ਮੀਟਰ ਤੋਂ ਵੱਧ ਹੈ। ਇਸ ਲਈ ਹੈਲੀਕਾਪਟਰ ਦਾ ਮਲਬਾ ਅਤੇ ਬਲੈਕ ਬਾਕਸ ਨੂੰ ਲੱਭਣ ਵਿਚ ਸਮਾਂ ਲੱਗ ਸਕਦਾ ਹੈ।
ਕਿਊਬਿਕ ਤੇ ਓਨਟਾਰੀਓ ਨੇ ਕੈਨੇਡਾ ਵਾਸੀਆਂ ਦੀ ਵਧਾਈ ਚਿੰਤਾ
ਇਕ ਪਾਸੇ ਵਿਸ਼ਵ ਭਰ ਦੇ ਵਿਚ ਕਰੋਨਾ 2 ਲੱਖ 32 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ ਤੇ ਕਰੋਨਾ ਕਰੋਨਾ ਪੀੜਤਾਂ ਦਾ ਅੰਕੜਾ 33 ਲੱਖ ਨੂੰ ਛੂਹਣ ਲੱਗਾ ਹੈ। ਉਥੇ ਹੀ ਕੈਨੇਡਾ ਵਿਚ ਵੀ ਪੀੜਤਾਂ ਤਾ ਅੰਕੜਾ 55 ਹਜ਼ਾਰ ਵੱਲ ਵਧ ਗਿਆ ਹੈ ਤੇ ਮੌਤਾਂ ਵੀ 3 ਹਜ਼ਾਰ ਤੋਂ ਵੱਧ ਹੋ ਚੁੱਕੀਆਂ ਹਨ। ਕਰੋਨਾ ਨੂੰ ਲੈ ਕੇ ਕੈਨੇਡਾ ਦੀ ਸਭ ਤੋਂ ਵੱਡੀ ਚਿੰਤਾ ਕਿਊਬਿਕ, ਓਨਟਾਰੀਓ, ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਨੋਵਾਸਕੋਟੀਆ ਹਨ। ਖਾਸ ਕਰਕੇ ਕਿਊਬਿਕ ਤੇ ਓਨਟਾਰੀਓ ਨੂੰ ਲੈ ਕੇ ਫੈਡਰਲ ਸਰਕਾਰ ਵਾਲੀ ਫ਼ਿਕਰਮੰਦ ਹੈ ਕਿਉਂਕਿ ਇਨ੍ਹਾਂ ਦੋਵੇਂ ਖੇਤਰਾਂ ‘ਚ ਮੌਤ ਦਾ ਅੰਕੜਾ ਇਕ-ਇਕ ਹਜ਼ਾਰ ਨੂੰ ਪਾਰ ਕਰ ਚੁੱਕਾ ਹੈ।
ਵੱਡੀ ਚਿੰਤਾ : ਕਰੋਨਾ 3 ਮਹੀਨਿਆਂ ‘ਚ ਹੀ ਨਿਗਲ ਸਕਦਾ ਹੈ 30 ਕਰੋੜ ਲੋਕਾਂ ਦੀ ਨੌਕਰੀ
ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਦੀ ਕਿਰਤ ਇਕਾਈ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈਐਲਓ) ਮੁਤਾਬਕ ਅਪਰੈਲ ਤੋਂ ਜੂਨ ਦੌਰਾਨ ਮਹਿਜ਼ ਤਿੰਨ ਮਹੀਨਿਆਂ ਵਿੱਚ ਤਕਰੀਬਨ 30.5 ਕਰੋੜ ਲੋਕਾਂ ਦੀਆਂ ਨੌਕਰੀ ਖ਼ਤਮ ਹੋ ਸਕਦੀਆਂ ਹਨ। ਸੰਗਠਨ ਨੇ ਇੱਕ ਵਾਰ ਫਿਰ ਕੋਰੋਨਾਵਾਇਰਸ ਮਹਾਮਾਰੀ ਕਰਕੇ ਨੌਕਰੀਆਂ ਬਰੇ ਭਵਿੱਖਬਾਣੀ ਕੀਤੀ ਹੈ। ਸੰਗਠਨ ਨੇ ਪਿਛਲੀ ਭਵਿੱਖਬਾਣੀ ‘ਚ ਕਿਹਾ ਸੀ ਕਿ ਔਸਤਨ 48 ਘੰਟੇ ਕੰਮ ਵਾਲੇ ਹਫ਼ਤੇ ਵਾਲੀ 19.5 ਕਰੋੜ ਪੂਰਨਕਾਲੀ ਨੌਕਰੀਆਂ ਇਸ ਮਹਾਮਾਰੀ ਕਾਰਨ ਜੂਨ ਦੀ ਤਿਮਾਹੀ ‘ਚ ਹਰ ਹਫ਼ਤੇ ਖ਼ਤਮ ਹੋ ਸਕਦੀਆਂ ਹਨ। ਸੰਗਠਨ ਨੇ ਕਿਹਾ ਕਿ ਗੈਰ ਰਸਮੀ ਸੈਕਟਰ ਦੇ 1.6 ਅਰਬ ਕਾਮਿਆਂ ਨੂੰ ਮਹਾਮਾਰੀ ਕਾਰਨ ਰੋਜ਼ੀ ਰੋਟੀ ਦਾ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਮਹਾਮਾਰੀ ਕਾਰਨ ਉਨ੍ਹਾਂ ਦੇ ਜੀਵਣ ਦੇ ਸਾਧਨ ਬੰਦ ਹੋਏ ਹਨ। ਇਹ ਵਿਸ਼ਵ ਦੇ 3.3 ਅਰਬ ਕਰਮਚਾਰੀਆਂ ਦਾ ਅੱਧਾ ਹਿੱਸਾ ਹੈ। ਆਈਐਲਓ ਮੁਤਾਬਕ, ਪਹਿਲੇ ਮਹੀਨੇ ‘ਚ ਲੌਕਡਾਊਨ ਕਾਰਨ ਮਜ਼ਦੂਰਾਂ ਦੀ ਆਮਦਨ ਵਿਚ 60 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਆਈਐਲਓ ਅਨੁਸਾਰ, ਅਫਰੀਕਾ ਤੇ ਅਮਰੀਕਾ ਵਿੱਚ 80%, ਯੂਰਪ ਤੇ ਮੱਧ ਏਸ਼ੀਆ ‘ਚ 70% ਤੇ ਏਸ਼ੀਆ ਤੇ ਪ੍ਰਸ਼ਾਂਤ ਵਿੱਚ 21.6% ਦੀ ਗਿਰਾਵਟ ਆਈ ਹੈ।

Check Also

ਕੈਨੇਡਾ ‘ਚ ਭਾਰਤੀਆਂ ਸਾਹਮਣੇ ਵੱਡਾ ਸੰਕਟ

50 ਲੱਖ ਵਿਦੇਸ਼ੀਆਂ ਦੇ ਆਰਜ਼ੀ ਪਰਮਿਟਾਂ ਦੀ ਮਿਆਦ ਖਤਮ -ਛੱਡਣਾ ਪੈ ਸਕਦਾ ਹੈ ਕੈਨੇਡਾ ਓਟਾਵਾ/ਬਿਊਰੋ …