ਕੈਨੇਡਾ ਨੂੰ ਵੀ ਹੁਣ ਸੰਪੂਰਨ ਲਾਕਡਾਊਨ ਦੀ ਲੋੜ
ਮਿੱਸੀਸਾਗਾ/ਪਰਵਾਸੀ ਬਿਊਰੋ
ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਮੰਨਿਆ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਰੇ ਮੁਲਕ ਨੂੰ ਲਾਕ-ਡਾਊਨ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਲੋਕ ਕੰਮਾਂ ‘ਤੇ ਨਹੀਂ ਜਾਣਾ ਚਾਹੁੰਦੇ ਪ੍ਰੰਤੂ ਕੰਮ ਤੋਂ ਛੁੱਟੀ ਹੋ ਜਾਣ ਦੇ ਡਰ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਘਰਾਂ ਤੋਂ ਬਾਹਰ, ਕੰਮਾਂ ‘ਤੇ ਆਉਣਾ ਪੈ ਰਿਹਾ ਹੈ, ਜਿਸ ਕਾਰਨ ਇਹ ਵਾਇਰਸ ਦੇ ਫੈਲਣ ਦਾ ਖ਼ਤਰਾ ਹੋ ਵਧ ਰਿਹਾ ਹੈ। ਇਕ ਮਹੱਤਵਪੂਰਣ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਾਰਲੀਮੈਂਟ ਵਿੱਚ ਲਗਭਗ 16 ਘੰਟੇ ਦੀ ਬਹਿਸ ਤੋਂ ਬਾਅਦ ਸਰਕਾਰ ਨੇ ਕਈ ਮਹੱਤਵਪੂਰਣ ਐਲਾਨ ਕੀਤੇ ਹਨ, ਜਿਨ੍ਹਾਂ ਵਿੱਚ ਹਰ ਉਹ ਵਿਅਕਤੀ, ਜਿਸ ਦਾ ਕੰਮ ਖੁੱਸ ਗਿਆ ਹੈ, ਨੂੰ ਸਰਕਾਰ ਅਗਲੇ 4 ਮਹੀਨਿਆਂ ਲਈ 2000 ਡਾਲਰ ਪ੍ਰਤੀ ਮਹੀਨਾ ਦੇਵੇਗੀ। ਇਸ ਅਦਾਇਗੀ ਅਪ੍ਰੈਲ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਘਰਾਂ ਦੀ ਮਾਰਗੇਜ ਸਿਰਫ਼ 6 ਮਹੀਨੇ ਲਈ ਅੱਗੇ ਪਾ ਦਿੱਤੀ ਜਾਵੇਗੀ, ਜੋ ਕਿ ਗਲਤ ਹੈ ਕਿ ਕਿਉਂਕਿ ਇੰਜ ਅੱਗੇ ਚਲ ਕੇ ਲੋਕਾਂ ਨੂੰ ਮੂਲ ਅਤੇ ਵਿਆਜ, ਦੋਵੇਂ ਅਦਾ ਕਰਨੇ ਹੀ ਪੈਣਗੇ।
ਉਨ੍ਹਾਂ ਮੁਲਕ ਦੇ ਹੈਲਥ ਸਿਸਟਮ ਬਾਰੇ ਵੀ ਕਿਹਾ ਕਿ ਇਸਦੀ ਹਾਲਤ ਖ਼ਸਤਾ ਹੋ ਚੁੱਕੀ ਹੈ ਅਤੇ ਸਾਡੇ ਕੋਲ ਹਜ਼ਾਰਾਂ ਮਰੀਜ਼ਾ ਦੇ ਇਲਾਜ ਲਈ ਬੰਦੋਬਸਤ ਨਹੀਂ ਹੈ, ਇਸ ਲਈ ਕੋਰੋਨਾ-ਵਾਇਰਸ ਨਾਲ ਨਿਪਟਣ ਤੋਂ ਬਾਦ ਸਾਨੂੰ ਸਭਨਾਂ ਨੂੰ ਮੁੜ ਬੈਠ ਕੇ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ।
ਜਗਮੀਤ ਸਿੰਘ ਹੋਰਾਂ ਨੇ ਕਿਹਾ ਕਿ ਸਮਾਂ ਹੈ ਕਿ ਲੋਕਾਂ ਦੇ ਬਿਜਲੀ, ਪਾਣੀ ਅਤੇ ਗੈਸ ਦੇ ਬਿੱਲਾਂ ਨੂੰ ਅਤੇ ਕਰੈਡਿਟ ਕਾਰਡਾਂ ਦੀਆਂ ਅਦਾਇਗੀਆਂ ਨੂੰ ਵੀ ਫਿਲਹਾਲ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ।
ਸਾਰੀ ਇੰਟਰਵਿਊ ਤੁਸੀਂ YouTube ‘ਤੇ Parvasi Television਼ ‘ਤੇ ਦੇਖ ਸਕਦੇ ਹੋ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …