ਹਰਸਿਮਰਤ ਬਾਦਲ 51.58 ਕਰੋੜ ਦੀ ਮਾਲਕਣ
ਪਰਨੀਤ ਕੌਰ ਦੀ ਜਾਇਦਾਦ ਹਰਸਿਮਰਤ ਤੋਂ 8 ਗੁਣਾ ਘੱਟ
ਚੰਡੀਗੜ÷ : ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ ਉਤਰੇ ਜ਼ਿਆਦਾਤਰ ਉਮੀਦਵਾਰ ਕਰੋੜਪਤੀ ਹਨ। ਪਰ ਇਨ÷ ਾਂ ਵਿਚੋਂ ਕਈ ਉਮੀਦਵਾਰ ਅਜਿਹੇ ਹਨ, ਜਿਨ÷ ਾਂ ਦੇ ਜੀਵਨ ਵਿਚ ਪਿਛਲੇ 5 ਸਾਲ ਜਾਂ 2 ਸਾਲਾਂ ਵਿਚ ਵੱਡੇ ਪੱਧਰ ‘ਤੇ ਉਤਰਾਅ ਚੜ÷ ਾਅ ਆਏ ਹਨ। ਸਭ ਤੋਂ ਅਮੀਰਾਂ ਵਿਚ ਹਰਸਿਮਰਤ ਕੌਰ ਬਾਦਲ ਹਨ। ਉਨ÷ ਾਂ ਕੋਲ 7 ਕਰੋੜ 3 ਲੱਖ 40 ਹਜ਼ਾਰ 68 ਰੁਪਏ ਦੇ ਸੋਨਾ, ਚਾਂਦੀ ਅਤੇ ਡਾਇਮੰਡ ਦੇ ਮਹਿੰਗੇ ਗਹਿਣੇ ਹਨ, ਜੋ ਸਭ ਤੋਂ ਜ਼ਿਆਦਾ ਹੈ। ਹੈਂਡ ਕੈਸ਼ ਕੇਵਲ 4136 ਰੁਪਏ ਦਾ ਹੈ। ਗੱਡੀ ਕੋਈ ਨਹੀਂ ਹੈ। ਨਾ ਹੀ ਕੋਈ ਕੇਸ ਹੈ। ਪਰ ਪਿਛਲੇ 5 ਸਾਲਾਂ ਵਿਚ 11.5 ਕਰੋੜ ਰੁਪਏ ਘਟੇ ਹਨ। ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਦੀ ਜਾਇਦਾਦ ਹਰਸਿਮਰਤ ਬਾਦਲ ਤੋਂ 8 ਗੁਣਾ ਘੱਟ ਹੈ।
ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਦੀ ਜਾਇਦਾਦ 2 ਸਾਲਾਂ ਵਿਚ 6.7 ਕਰੋੜ ਰੁਪਏ ਵਧੀ ਹੈ। 11.56 ਕਰੋੜ ਦਾ ਕਰਜ਼ਾ ਵੀ ਹੈ। ਰਾਜ ਕੁਮਾਰ ਚੱਬੇਵਾਲ ਦੇ 2 ਸਾਲਾਂ ਵਿਚ 3.07 ਕਰੋੜ ਰੁਪਏ ਘਟੇ ਹਨ। ਉਨ÷ ਾਂ ਸਿਰ 7.85 ਕਰੋੜ ਰੁਪਏ ਦਾ ਕਰਜ਼ਾ ਵੀ ਹੈ। ਡਾ. ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆ ਦੋਵੇਂ ਮੰਤਰੀ ਅਤੇ ਤਰਨਜੀਤ ਸਿੰਘ ਸੰਧੂ ਸਿਰ ਕੋਈ ਕਰਜ਼ਾ ਨਹੀਂ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ 2022 ਵਿਚ 200 ਗਰਾਮ ਗਹਿਣੇ ਸਨ। ਹੁਣ 50 ਗਰਾਮ ਗਹਿਣੇ ਵਧੇ ਹਨ। ਜਾਇਦਾਦ ਵਿਚ ਵੀ 2.30 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਐਨ.ਕੇ. ਸ਼ਰਮਾ ‘ਤੇ 3 3 ਕੇਸ ਹਨ। ਗੁਰਜੀਤ ਸਿੰਘ ਔਜਲਾ, ਪਰਨੀਤ ਕੌਰ ਅਤੇ ਸੁਸ਼ੀਲ ਰਿੰਕੂ ਤਿੰਨੋਂ ਸੰਸਦ ਮੈਂਬਰਾਂ ਖਿਲਾਫ ਕੋਈ ਕੇਸ ਨਹੀਂ ਹੈ। ਇਸੇ ਤਰ÷ ਾਂ ਰਾਜਾ ਵੜਿੰਗ ਖਿਲਾਫ ਵੀ ਕੋਈ ਕੇਸ ਨਹੀਂ ਹੈ।
ਜਾਇਦਾਦ ਘਟਣ-ਵਧਣ ਦਾ ਕਾਰਨ ਵੈਲਯੂ ‘ਤੇ ਅਧਾਰਿਤ ਹੁੰਦਾ ਹੈ
ਨਾਮਜ਼ਦਗੀ ਦੇ ਸਮੇਂ ਦਿੱਤਾ ਸੰਪਤੀ ਦਾ ਵੇਰਵਾ ਵਿੱਤੀ ਸਾਲ ਖਤਮ ਹੋਣ ਤੱਕ ਦਾ ਹੁੰਦਾ ਹੈ। ਜਾਇਦਾਦ ਵਧਣ ਤੇ ਘਟਣ ਦੀ ਵਜ÷ ਾ ਪ੍ਰਾਪਰਟੀ ਦੀ ਵੈਲਯੂ ਘਟਣਾ ਅਤੇ ਵਧਣਾ ਹੋ ਸਕਦੀ ਹੈ। ਸਧਾਰਨ ਭਾਸ਼ਾ ਵਿਚ ਕਿਸੇ ਪਲਾਟ ਦੀ ਪਹਿਲਾਂ 2 ਲੱਖ ਰੁਪਏ ਕੀਮਤ ਸੀ, 5 ਸਾਲ ਬਾਅਦ ਉਥੇ ਵਿਕਾਸ ਹੋ ਗਿਆ ਤਾਂ ਪ੍ਰਾਪਰਟੀ ਦੀ ਕੀਮਤ ਵਧ ਜਾਂਦੀ ਹੈ। ਬੈਂਕ ਵਿਚ ਜਮ÷ ਾ ਡਿਪਾਜ਼ਿਟ ਅਤੇ ਗਹਿਣਿਆਂ ਦੀ ਕੀਮਤ ਵਿਚ ਇਜ਼ਾਫਾ ਹੋਣ ‘ਤੇ ਵੀ ਕੁੱਲ ਸੰਪਤੀ ਵਧਦੀ ਹੈ।