23.8 C
Toronto
Monday, August 10, 2026
spot_img
Homeਹਫ਼ਤਾਵਾਰੀ ਫੇਰੀਇਕ ਨਵੇਂ ਸਰਵੇਖਣ ਅਨੁਸਾਰ

ਇਕ ਨਵੇਂ ਸਰਵੇਖਣ ਅਨੁਸਾਰ

ਇਕ ਨਵੇਂ ਸਰਵੇਖਣ ਅਨੁਸਾਰਦੋ ਤਿਹਾਈ ਕੈਨੇਡੀਅਨਾਂ ਨੂੰ ਵਿਆਜ਼ ਦਰਾਂ ਵਿਚ ਕਟੌਤੀ ਦੀ ਹੈ ਜ਼ਰੂਰਤ
ਕੈਲਗਰੀ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਬੈਂਕ ਆਫ ਕੈਨੇਡਾ ਦੀ ਹਾਲ ਹੀ ਵਿੱਚ ਵਿਆਜ ਦਰਾਂ ਵਿੱਚ ਕੀਤੀ ਗਈ ਕਟੌਤੀ ਨੇ ਕੈਨੇਡੀਅਨ ਲੋਕਾਂ ਦੀ ਨਿੱਜੀ ਵਿੱਤ ਬਾਰੇ ਨਕਾਰਾਤਮਕ ਧਾਰਨਾਵਾਂ ਨੂੰ ਬਦਲਣ ਵਿੱਚ ਬਹੁਤ ਘੱਟ ਮਦਦ ਕੀਤੀ ਹੈ।
ਇਪਸੋਸ ਵੱਲੋਂ ਤੀਮਾਹੀ ਆਧਾਰ ‘ਤੇ ਆਯੋਜਿਤ ਐੱਮਐੱਨਪੀ ਕੰਜ਼ਿਊਮਰ ਡੇਬਟ ਇੰਡੈਕਸ ਪਿੱਛਲੀ ਤੀਮਾਹੀ ਤੋਂ ਛੇ ਅੰਕ ਡਿੱਗ ਕੇ 85 ਅੰਕ ‘ਤੇ ਆ ਗਿਆ, ਜੋ ਰਿਸਪੋਂਡਿਨਸ ਦੀ ਕਰਜਾ ਹਾਲਤ ‘ਤੇ ਵਧਦੇ ਨਕਾਰਾਤਮਕ ਵਿਚਾਰਾਂ ਦਾ ਸੰਕੇਤ ਦਿੰਦਾ ਹੈ।
ਦੋ-ਤਿਹਾਈ ਰਿਸਪੋਂਡਿਨਸਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਆਜ਼ ਦਰਾਂ ਵਿੱਚ ਕਮੀ ਦੀ ਬੇਹੱਦ ਜ਼ਰੂਰਤ ਹੈ, ਕਿਉਂਕਿ ਅੱਧੇ ਤੋਂ ਜ਼ਿਆਦਾ ਲੋਕਾਂ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਦਰਾਂ ਇੰਨੀ ਜਲਦੀ ਨਹੀਂ ਡਿਗਣੀਆਂ ਕਿ ਉਨ੍ਹਾਂ ਨੂੰ ਜ਼ਰੂਰੀ ਵਿੱਤੀ ਰਾਹਤ ਮਿਲ ਸਕੇ।
ਕੇਂਦਰੀ ਬੈਂਕ ਨੇ ਜੂਨ ਵਿੱਚ ਆਪਣੀ ਬੇਂਚਮਾਰਕ ਵਿਆਜ਼ ਦਰ ਨੂੰ ਇੱਕ ਚੌਥਾਈ ਫ਼ੀਸਦੀ ਘਟਾਕੇ 4.75 ਫ਼ੀਸਦੀ ਕਰ ਦਿੱਤਾ ਅਤੇ ਅਰਥਸ਼ਾਸਤਰੀਆਂ ਨੂੰ ਉਮੀਦ ਹੈ ਕਿ ਬੁੱਧਵਾਰ ਨੂੰ ਜਦੋਂ ਉਹ ਆਪਣੇ ਅਗਲੇ ਦਰ ਫ਼ੈਸਲਾ ਲਈ ਬੈਠਕ ਕਰੇਗਾ ਤਾਂ ਉਸ ਵਿੱਚ ਇੱਕ ਹੋਰ ਕਟੌਤੀ ਹੋ ਸਕਦੀ ਹੈ।
ਐੱਮਐੱਨਪੀ ਰਿਪੋਰਟ ਵਿੱਚ ਪਾਇਆ ਗਿਆ ਕਿ 46 ਫ਼ੀਸਦੀ ਕੈਨੇਡੀਅਨ ਆਪਣੀਆਂ ਸਾਰੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਹੋਣ ਤੋਂ 200 ਡਾਲਰ ਜਾਂ ਉਸ ਤੋਂ ਘੱਟ ਦੂਰ ਹਨ, ਜਦੋਂਕਿ ਦਸ ਵਿੱਚੋਂ ਤਿੰਨ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ ਆਪਣੇ ਬਿੱਲਾਂ ਅਤੇ ਕਰਜਾ ਭੁਗਤਾਨਾਂ ਨੂੰ ਕਵਰ ਨਹੀਂ ਕਰ ਸਕਦੇ।
ਐੱਮਐੱਨਪੀ ਲਿਮਿਟਡ ਦੇ ਮੁਖੀ ਗ੍ਰਾਂਟ ਬਾਜਿਅਨ ਦਾ ਕਹਿਣਾ ਹੈ ਕਿ ਕਈ ਰੋਜਾਨਾ ਜ਼ਰੂਰਤਾਂ ਦੀਆਂ ਕੀਮਤਾਂ ਹਾਲੇ ਵੀ ਉੱਚੀਆਂ ਹਨ, ਕਈ ਲੋਕਾਂ ਨੇ ਆਪਣੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਜ਼ਰੂਰੀ ਮਾਸਿਕ ਖਰਚਿਆਂ ਵਿੱਚ ਸਾਰਥਕ ਕਮੀ ਨਹੀਂ ਵੇਖੀ ਹੈ।

RELATED ARTICLES
POPULAR POSTS