-12.5 C
Toronto
Friday, January 23, 2026
spot_img
Homeਹਫ਼ਤਾਵਾਰੀ ਫੇਰੀਟਿਕਟ ਲੈਣੀ ਹੈ ਤਾਂ 15 ਅਗਸਤ ਤੱਕ ਦਿਓ ਅਰਜ਼ੀ : ਕੈਪਟਨ

ਟਿਕਟ ਲੈਣੀ ਹੈ ਤਾਂ 15 ਅਗਸਤ ਤੱਕ ਦਿਓ ਅਰਜ਼ੀ : ਕੈਪਟਨ

Amrinder Singh copy copyਲੁਧਿਆਣਾ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਿਨ੍ਹਾਂ ਆਗੂਆਂ ਦੀ ਇੱਛਾ ਕਾਂਗਰਸ ਪਾਰਟੀ ਤੋਂ ਟਿਕਟ ਲੈਣ ਦੀ ਹੈ ਉਹ ਆਪਣੀ ਅਰਜ਼ੀ 15 ਅਗਸਤ ਤੱਕ ਦੇ ਸਕਦੇ ਹਨ। ਲੁਧਿਆਣਾ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਕੋਈ ਵੀ ਗ਼ਲਤੀ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਜੋ ਵੀ ਉਮੀਦਵਾਰ ਕਾਂਗਰਸ ਪਾਰਟੀ ਕੋਲੋਂ ਟਿਕਟ ਦੀ ਮੰਗ ਕਰਨਾ ਚਾਹੁੰਦਾ ਹੈ ਉਹ 15 ਅਗਸਤ ਤੱਕ ਆਪਣੀ ਅਰਜ਼ੀ ਦੇਵੇ। ਉਸ ਤੋਂ ਬਾਅਦ ਜਾਂਚ ਪੜਤਾਲ ਮਗਰੋਂ ਹਾਈ ਕਮਾਂਡ ਨਾਲ ਗੱਲ ਕਰਕੇ ਹਰ ਹਲਕੇ ਵਿੱਚ ਚੰਗਾ ਅਤੇ ਇਮਾਨਦਾਰ ਉਮੀਦਵਾਰ ਐਲਾਨਿਆ ਜਾਏਗਾ। ਉਮੀਦਵਾਰਾਂ ਦੇ ਐਲਾਨ ਹੋਣ ਮਗਰੋਂ ਉਹ ਆਪੋ-ਆਪਣੇ ਹਲਕੇ ਵਿੱਚ ਦਬ ਕੇ ਮਿਹਨਤ ਕਰਨਗੇ ਅਤੇ ਉਸ ਤੋਂ ਬਾਅਦ ਛੇ ਮਹੀਨੇ ਵਿੱਚ ਹੀ ਸੂਬੇ ਵਿੱਚ ਕਾਂਗਰਸ ਸਰਕਾਰ ਬਣਾ ਦਿੱਤੀ ਜਾਵੇਗੀ।

RELATED ARTICLES
POPULAR POSTS