17.5 C
Toronto
Tuesday, September 16, 2025
spot_img
Homeਹਫ਼ਤਾਵਾਰੀ ਫੇਰੀਬਰੈਂਪਟਨ ਸਿਟੀ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਤਰੀਕਾਂ ਦਾ ਐਲਾਨ

ਬਰੈਂਪਟਨ ਸਿਟੀ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਤਰੀਕਾਂ ਦਾ ਐਲਾਨ

ਬਰੈਂਪਟਨ/ਪਰਵਾਸੀ ਬਿਊਰੋ : ਬਰੈਂਪਟਨ ਸਿਟੀ ਕੌਂਸਲ ਵੱਲੋਂ ਸ਼ਹਿਰ ਦੇ ਨਾਗਰਿਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਆਪਣੇ ਰਿਹਾਇਸ਼ੀ ਅਤੇ ਵਪਾਰਕ ਅਦਾਰਿਆਂ ਦਾ ਪ੍ਰਾਪਰਟੀ ਟੈਕਸ 20 ਅਕਤੂਬਰ ਦਿਨ ਮੰਗਲਵਾਰ 21 ਅਕਤੂਬਰ ਦਿਨ ਬੁੱਧਵਾਰ, 17 ਨਵੰਬਰ ਮੰਗਲਵਾਰ, 18 ਨਵੰਬਰ ਬੁੱਧਵਾਰ ਨੂੰ ਸਿਟੀ ਹਾਲ ਵਿਚ ਆ ਕੇ ਜਮ੍ਹਾਂ ਕਰਵਾ ਸਕਦੇ ਹਨ। ਇਸ ਲਈ ਸਵੇਰੇ 8 : 30 ਵਜੇ ਤੋਂ ਰਾਤ 8 ਵਜੇ ਤੱਕ ਸਿਟੀ ਹਾਲ ਦਾ ਦਫ਼ਤਰ ਖੁੱਲ੍ਹੇ ਰਹਿਣਗੇ। ਪ੍ਰੰਤੂ ਜਿਹੜੇ ਵੀ ਲੋਕ ਖੁਦ ਆ ਕੇ ਟੈਕਸ ਜਮ੍ਹਾਂ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਹਿਲਾਂ ਬਰੈਂਪਟਨ ਸਿਟੀ ਹਾਲ ਦੀ ਵੈਬਸਾਈਟ ‘ਤੇ ਜਾ ਕੇ ਅਪਵਾਇਟਮੈਂਟ ਬੁੱਕ ਕਰਵਾਉਣੀ ਹੋਵੇਗੀ। ਇਥੇ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਕਿਸੇ ਵੀ ਵਿਅਕਤੀ ਨੇ ਸਿਟੀ ਹਾਲ ਵਿਚ ਆ ਕੇ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਉਸ ਨੂੰ ਪਹਿਲਾਂ ਆਪਣੀ ਅਪਵਾਇਟਮੈਂਟ ਬੁੱਕ ਕਰਵਾਉਣੀ ਪਵੇਗੀ ਕਿਉਂਕਿ ਵਾਕਇਨ ਦੀ ਇਜਾਜ਼ਤ ਨਹੀਂ ਹੈ। ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਹੇਠ ਲਿਖੇ ਤਰੀਕੇ ਵੀ ਅਪਣਾਏ ਜਾ ਸਕਦੇ ਹਨ। ਕਿਸੇ ਵੀ ਬੈਂਕ ਦੀ ਬ੍ਰਾਂਚ ਵਿਚ ਜਾ ਕੇ ਇੰਟਰਨੈਟ ਜਾਂ ਟੈਲੀਫੋਨ ਬੈਂਕਿੰਗ ਰਾਹੀਂ, ਚੈਕ ਭੇਜ ਕੇ ਜਾਂ ਪਰੀ ਔਥੋਰਾਇਜ਼ ਟੈਕਸ ਪੇਮੈਂਟ ਪਲਾਨ ਰਾਹੀਂ। ਸਿਟੀ ਆਫ਼ ਬਰੈਂਪਟਨ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਦੇ ਵਿਆਜ਼ ਅਤੇ ਪੈਨਲਟੀ ਬਕਾਇਆ ਹੈ, ਉਸ ਨੂੰ 31 ਦਸੰਬਰ ਤੱਕ ਅਜੇ ਮੁਲਤਵੀ ਕੀਤਾ ਜਾਂਦਾ ਹੈ। ਪ੍ਰੰਤੂ ਜੋ ਵੀ ਬਕਾਇਆ ਹੈ ਉਸ ਨੂੰ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਅਦਾ ਕੀਤਾ ਜਾਣਾ ਲਾਜ਼ਮੀ ਹੋਵੇਗਾ। ਜੇਕਰ ਫਿਰ ਵੀ ਕਿਸੇ ਵਿਅਕਤੀ ਦਾ ਕੋਈ ਸਵਾਲ ਹੋਵੇ ਤਾਂ 311 ‘ਤੇ ਫੋਨ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ।

RELATED ARTICLES
POPULAR POSTS