Breaking News
Home / ਹਫ਼ਤਾਵਾਰੀ ਫੇਰੀ / ਜਲ ਸੰਕਟ ‘ਚ ਚੰਡੀਗੜ੍ਹ ਸਿਖਰ ‘ਤੇ, ਹਰਿਆਣਾ ਦੂਜੇ ਤੇ ਪੰਜਾਬ 5ਵੇਂ ਸਥਾਨ ‘ਤੇ

ਜਲ ਸੰਕਟ ‘ਚ ਚੰਡੀਗੜ੍ਹ ਸਿਖਰ ‘ਤੇ, ਹਰਿਆਣਾ ਦੂਜੇ ਤੇ ਪੰਜਾਬ 5ਵੇਂ ਸਥਾਨ ‘ਤੇ

ਭਾਰਤ ਦਾ ਦੁਨੀਆ ਦੇ 189 ਦੇਸ਼ਾਂ ਵਿਚੋਂ 13ਵਾਂ ਨੰਬਰ
ਵਾਸ਼ਿੰਗਟਨ : ਭਾਰਤ ਵਿਸ਼ਵ ਦੇ ਉਨ੍ਹਾਂ 17 ਦੇਸ਼ਾਂ ਵਿਚ ਸ਼ਾਮਲ ਹੈ, ਜੋ ਅਤਿ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਪਾਣੀ ਖਤਮ ਹੋਣ ਦੀਆਂ ਸਥਿਤੀਆਂ ਦੇ ਬਿਲਕੁਲ ਨੇੜੇ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਦਿੱਤੀ ਗਈ। ਵਿਸ਼ਵ ਸੰਸਾਧਨ ਸੰਸਥਾਨ ਦੇ ‘ਐਕੁਈਡੱਕਟ ਵਾਟਰ ਰਿਸਕ ਐਟਲਸ’ ਵਿਚ 189 ਦੇਸ਼ਾਂ ਅਤੇ ਉਨ੍ਹਾਂ ਦੇ ਸੂਬਿਆਂ ਵਰਗੇ ਖੇਤਰਾਂ ਵਿਚ ਜਲ ਸੰਕਟ ਅਤੇ ਸੋਕੇ ਦਾ ਸ਼ੱਕ ਅਤੇ ਨਦੀਆਂ ਵਿਚ ਹੜ੍ਹ ਦੇ ਅੰਦਾਜ਼ੇ ‘ਤੇ ਰੈਕਿੰਗ ਜਾਰੀ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਅਤਿ ਗੰਭੀਰ ਜਲ ਸੰਕਟ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ 13ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਤਰ ਭਾਰਤ ਵਿਚ ਭੂਮੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ। ਦੇਸ਼ ਵਿਚ ਜਿਨ੍ਹਾਂ ਟੌਪ-10 ਸ਼ਹਿਰਾਂ ਵਿਚ ਸਭ ਤੋਂ ਗੰਭੀਰ ਜਲ ਸੰਕਟ ਹੈ, ਉਨ੍ਹਾਂ ਵਿਚ ਚੰਡੀਗੜ੍ਹ ਸਿਖਰ ‘ਤੇ ਹੈ। ਭਾਰਤ ਦੇ ਜਲ ਸੰਸਾਧਨ ਮੰਤਰਾਲੇ ਦੇ ਸਾਬਕਾ ਸਕੱਤਰ ਅਤੇ ਡਬਲਿਊਆਰਆਈ ਇੰਡੀਆ ਦੇ ਸੀਨੀਅਰ ਫੈਲੋ ਸ਼ਸ਼ੀ ਸ਼ੇਖਰ ਨੇ ਕਿਹਾ ਕਿ ਚੇਨਈ ਵਿਚ ਹਾਲੀਆ ਜਲ ਸੰਕਟ ਨੇ ਪੂਰੇ ਵਿਸ਼ਵ ਦਾ ਧਿਆਨ ਖਿੱਚਿਆ ਹੈ। ਪਰ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਵੀ ਗੰਭੀਰ ਜਲ ਸੰਕਟ ਦੀ ਸਥਿਤੀ ਹੈ। ਭਾਰਤ ਮੀਂਹ, ਸਤ੍ਹਾ ਅਤੇ ਧਰਤੀ ਹੇਠਲੇ ਪਾਣੀ ਨਾਲ ਜੁੜੇ ਵਿਸ਼ਵ ਪੱਧਰੀ ਅਤੇ ਠੋਸ ਡੈਟੇ ਦੀ ਮੱਦਦ ਨਾਲ ਰਣਨੀਤੀ ਬਣਾ ਕੇ ਆਪਣੇ ਜਲ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ।
ਜਲ ਸੰਕਟ : ਇਨ੍ਹਾਂ ਰਾਜਾਂ ਵਿਚ ਸਥਿਤੀ ਗੰਭੀਰ ਹੈ : 1.ਚੰਡੀਗੜ੍ਹ, 2.ਹਰਿਆਣਾ, 3.ਰਾਜਸਥਾਨ, 4.ਉਤਰ ਪ੍ਰਦੇਸ਼, 5.ਪੰਜਾਬ, 6.ਗੁਜਰਾਤ, 7.ਉਤਰਾਖੰਡ, 8.ਮੱਧ ਪ੍ਰਦੇਸ਼, 9.ਜੰਮੂ- ਕਸ਼ਮੀਰ, 10.ਪੁਡੂਚੇਰੀ
ਇਨ੍ਹਾਂ ਦੇਸ਼ਾਂ ਵਿਚ ਸਥਿਤੀ ਅਤਿ ਗੰਭੀਰ ਹੈ : 1. ਕਤਰ, 2.ਇਜ਼ਰਾਈਲ, 3.ਲਿਬਨਾਨ, 4.ਈਰਾਨ, 5.ਜੌਰਡਨ, 6.ਲਿਬੀਆ, 7.ਕੁਵੈਤ, 8.ਸਾਊਦੀ ਅਰਬ, 9.ਏਰਿਟ੍ਰਿਆ, 10.ਯੂਏਈ, 11.ਸੇਨ ਮਾਰਿਨੋ, 12.ਬਹਿਰੀਨ, 13.ਭਾਰਤ, 14.ਪਾਕਿਸਤਾਨ, 15.ਤੁਰਕਮੇਨਿਸਤਾਨ, 16.ਓਮਾਨ

Check Also

ਸੰਯੁਕਤ ਸਮਾਜ ਮੋਰਚੇ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਲੜਨਗੇ ਚੋਣ ਕਿਸਾਨ ਆਗੂਆਂ ਨੇ ‘ਆਪ’ ਉਤੇ ਲਗਾਏ ਪੈਸੇ ਲੈ …