Breaking News
Home / ਪੰਜਾਬ / ਪਰਨੀਤ ਕੌਰ ਨਾਲ 23 ਲੱਖ ਦੀ ਠੱਗੀ

ਪਰਨੀਤ ਕੌਰ ਨਾਲ 23 ਲੱਖ ਦੀ ਠੱਗੀ

ਆਰੋਪੀ ਨੇ ਕਿਹਾ – ਤਨਖਾਹ ਪਾਉਣੀ ਹੈ, ਏਟੀਐਮ ਨੰਬਰ ਦੱਸੋ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਤਾਉੱਲਾ ਅਨਸਾਰੀ ਨਾਮ ਦੇ ਵਿਅਕਤੀ ਨੇ ਝਾਰਖੰਡ ਤੋਂ ਪਰਨੀਤ ਕੌਰ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਉਹ ਐਸਬੀਆਈ ਬੈਂਕ ਦਾ ਮੈਨੇਜਰ ਬੋਲ ਰਿਹਾ ਹੈ। ਉਸ ਨੇ ਕਿਹਾ ਕਿ ਤੁਹਾਡੀ ਤਨਖ਼ਾਹ ਖਾਤੇ ਵਿੱਚ ਪਾਉਣੀ ਹੈ, ਜਿਸ ਬਾਬਤ ਉਨ੍ਹਾਂ ਨੂੰ ਬੈਂਕ ਖਾਤੇ ਸਬੰਧੀ ਜਾਣਕਾਰੀ ਚਾਹੀਦੀ ਹੈ। ਠੱਗ ਨੇ ਗੱਲਾਂ-ਗੱਲਾਂ ਵਿੱਚ ਬੈਂਕ ਦਾ ਖਾਤਾ ਨੰਬਰ, ਡੈਬਿਟ ਕਾਰਡ ਦਾ ਨੰਬਰ ਅਤੇ ਗਾਹਕ ਪੁਸ਼ਟੀ ਅੰਕ ਵੀ ਪੁੱਛ ਲਿਆ। ਇਹ ਵੀ ਕਿਹਾ ਜਾਣਕਾਰੀ ਦੇਣ ਵਿੱਚ ਦੇਰੀ ਕਾਰਨ ਤੁਹਾਡੀ ਤਨਖ਼ਾਹ ਵਿੱਚ ਦੇਰੀ ਹੋ ਜਾਵੇਗੀ। ਇਸੇ ਗੱਲਬਾਤ ਦੌਰਾਨ ਠੱਗ ਨੇ ਪਰਨੀਤ ਕੌਰ ਤੋਂ ਸਾਰੀ ਜਾਣਕਾਰੀ ਕਿਸੇ ਐਪ ਵਿਚ ਭਰਕੇ ਇੱਕ ਵਾਰ ਵਰਤੋਂ ਵਾਲਾ ਪਾਸਵਰਡ (ਓਟੀਪੀ) ਦੀ ਵੀ ਮੰਗ ਕੀਤੀ ਜੋ ਉਨ੍ਹਾਂ ਦੇ ਬੈਂਕ ਖਾਤੇ ਨਾਲ ਜੁੜੇ ਮੋਬਾਈਲ ‘ਤੇ ਪਹੁੰਚਿਆ। ਏਨਾ ਕਹਿ ਕੇ ਠੱਗ ਨੇ ਕਿਹਾ ਕਿ ਇਸ ਨਾਲ ਤੁਹਾਡੀ ਤਨਖ਼ਾਹ ਖਾਤੇ ਵਿੱਚ ਆਵੇਗੀ, ਪਰ ਜਿਓਂ ਹੀ ਫ਼ੋਨ ਕੱਟਿਆ ਤਾਂ ਕੈਪਟਨ ਦੀ ਪਤਨੀ ਦੇ ਹੋਸ਼ ਉੱਡ ਗਏ। ਪਰਨੀਤ ਕੌਰ ਦੇ ਖਾਤੇ ਵਿੱਚੋਂ 23 ਲੱਖ ਰੁਪਏ ਨਿੱਕਲ ਚੁੱਕੇ ਸਨ। ਇਸ ਦੇ ਚੱਲਦਿਆਂ ਪੰਜਾਬ ਪੁਲਿਸ ਦੀ ਛੇ ਮੈਂਬਰੀ ਟੀਮ ਝਾਰਖੰਡ ਵੀ ਪਹੁੰਚੀ ਪਰ ਉੱਥੋਂ ਦੇ ਐਸਪੀ ਨੇ ਦੱਸਿਆ ਕਿ ਅਤਾਉੱਲਾ ਅੰਸਾਰੀ ਪਹਿਲਾਂ ਵੀ ਕਿਸੇ ਮਾਮਲੇ ਨਾਮਜ਼ਦ ਹੈ ਤੇ ਗ੍ਰਿਫ਼ਤਾਰੀ ਮਗਰੋਂ ਉਸ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਪਟਿਆਲਾ ਜ਼ੋਨ ਦੇ ਆਈਜੀ ਏ.ਐਸ. ਰਾਏ ਨੇ ਦੱਸਿਆ ਕਿ 23 ਲੱਖ ਦੀ ਰਿਕਵਰੀ ਵੀ ਕਰ ਲਈ ਗਈ ਹੈ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …