5.1 C
Toronto
Friday, October 17, 2025
spot_img
Homeਦੁਨੀਆਮੋਦੀ ਵੱਲੋਂ ਚੀਨ ਵਿਚ ਓਬਾਮਾ ਨਾਲ ਮੁਲਾਕਾਤ

ਮੋਦੀ ਵੱਲੋਂ ਚੀਨ ਵਿਚ ਓਬਾਮਾ ਨਾਲ ਮੁਲਾਕਾਤ

logo-2-1-300x105ਹਾਂਗਜ਼ੂ/ਬਿਊਰੋ ਨਿਊਜ਼ : ਚੀਨ ਵਿਚ ਜੀ-20 ਮੁਲਕਾਂ ਦੇ ਸਿਖਰ ਸੰਮੇਲਨ ਲਈ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਸੰਖੇਪ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਦੋਵੇਂ ਆਗੂ ਮੰਚ ‘ਤੇ ਹੋਰ ਆਲਮੀ ਆਗੂਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਲਈ ਹਾਜ਼ਰ ਸਨ।  ਮੋਦੀ ਨੇ ਕਈ ਹੋਰ ਮੁਲਕਾਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਆਸਟਰੇਲੀਆ ਦੇ ਹਮਰੁਤਬਾ ਮੈਲਕਮ ਟਰਨਬੁਲ ਨੇ ਮੋਦੀ ਨੂੰ ਭਰੋਸਾ ਦਿੱਤਾ ਕਿ ਉਹ ਐਨਐਸਜੀ ਵਿਚ ਭਾਰਤ ਦੀ ਦਾਅਵੇਦਾਰੀ ਦੀ ਹਮਾਇਤ ਕਰਦਾ ਰਹੇਗਾ। ਦੋਵੇਂ ਆਗੂਆਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵੀ ਸਹਿਮਤੀ ਜਤਾਈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਦੀ ਨੇ ਆਸਟਰੇਲੀਆ ਵੱਲੋਂ ਐਨਐਸਜੀ ਵਿਚ ਹਮਾਇਤ ਦੇਣ ਲਈ ਟਰਨਬੁਲ ਦਾ ਧੰਨਵਾਦ ਕੀਤਾ। ਸਵਰੂਪ ਨੇ ਦੱਸਿਆ ਕਿ ਦੋਵੇਂ ਮੁਲਕਾਂ ਦੀਆਂ ਜਲ ਸੈਨਾਵਾਂ ਵਿਚਕਾਰ ਹੋਏ ਅਭਿਆਸ ਦਾ ਮੁੱਦਾ ਗੱਲਬਾਤ ਦੌਰਾਨ ਉਭਰਿਆ ਅਤੇ ਇਹ ਸਹਿਮਤੀ ਬਣੀ ਕਿ ਅੱਗੇ ਵੀ ਉਹ ਇਕ ਦੂਜੇ ਦੇ ਸੰਪਰਕ ਵਿਚ ਰਹਿਣਗੇ।  ਦੋਵੇਂ ਆਗੂਆਂ ਨੇ ਅੱਤਵਾਦ ਦੇ ਮੁੱਦੇ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਮੋਦੀ ਨੇ ਕਿਹਾ ਕਿ ਅੱਤਵਾਦ ਦੇ ਟਾਕਰੇ ਲਈ ਸਾਰੀਆਂ ਜਮਹੂਰੀ ਤਾਕਤਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।

RELATED ARTICLES
POPULAR POSTS