Breaking News
Home / ਦੁਨੀਆ / ਇੰਡੀਆਨਾ ਦੀ ਸੰਸਦ ‘ਚ ਅਮਰੀਕੀ ਸਿੱਖਾਂ ਦੇ ਹੱਕ ‘ਚ ਮਤਾ ਪਾਸ

ਇੰਡੀਆਨਾ ਦੀ ਸੰਸਦ ‘ਚ ਅਮਰੀਕੀ ਸਿੱਖਾਂ ਦੇ ਹੱਕ ‘ਚ ਮਤਾ ਪਾਸ

ਸਿੱਖਾਂ ਵਲੋਂ ਅਮਰੀਕਾ ਦੇ ਵਿਕਾਸ ‘ਚ ਪਾਏ ਯੋਗਦਾਨ ਦੀ ਸ਼ਲਾਘਾ
ਇੰਡੀਆਨਾਪੋਲਿਸ/ਬਿਊਰੋ ਨਿਊਜ਼ : ਅਮਰੀਕਾ ਦੇ ਇੰਡੀਆਨਾ ਦੀ ਸੰਸਦ ਦੇ ਦੋਵਾਂ ਸਦਨਾਂ ਨੇ ਅਮਰੀਕੀ ਸਿੱਖਾਂ ਦੇ ਹੱਕ ਵਿੱਚ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ। ਹੇਠਲੇ ਸਦਨ ਜਾਂ ਪ੍ਰਤੀਨਿਧ ਸਭਾ ਨੇ ਸਿੱਖਾਂ ਸਬੰਧੀ ਮਤਾ ਪਾਸ ਕੀਤਾ। ਸੈਨੇਟ ਵਿੱਚ ਇਹ ਮਤਾ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ। ਸੈਨੇਟ ਨੂੰ ਉਪਰਲੇ ਸਦਨ ਵਜੋਂ ਜਾਣਿਆ ਜਾਂਦਾ ਹੈ। ਇੱਥੇ ਸਿੱਖਾਂ ਦੀ ਆਬਾਦੀ ਕਰੀਬ 10 ਹਜ਼ਾਰ ਹੈ ਅਤੇ ਜ਼ਿਲ੍ਹੇ ਵਿੱਚ ਕਰੀਬ 3500 ਸਿੱਖ ਕਾਰੋਬਾਰੀ ਹਨ। ਮਤੇ ਵਿੱਚ ਸਿੱਖਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਅਮਰੀਕਾ ਦੇ ਸਿੱਖ ਕਈ ਕਾਰੋਬਾਰਾਂ ਅਤੇ ਖੇਤਰਾਂ ਨਾਲ ਜੁੜੇ ਹੋਏ ਹਨ। ਸਿੱਖ ਅਮਰੀਕੀ ਫੌਜ ਦੇ ਦੇਸ਼ ਭਗਤ ਮੈਂਬਰ ਹੋਣ ਦੇ ਨਾਲ ਨਾਲ ਆਪਣੀ ਧਾਰਮਿਕ ਅਜ਼ਾਦੀ ਪ੍ਰਤੀ ਵੀ ਸੁਚੇਤ ਹਨ। ਸੰਸਦ ਮੈਂਬਰ ਸਿੰਡੀ ਕਿਰਖੋਫਰ ਅਤੇ ਸਦਨ ਦੇ ਸਪੀਕਰ ਬ੍ਰਾਇਨ ਬੋਸਮਾ ਵੱਲੋਂ ਪੇਸ਼ ਮਤੇ ਵਿੱਚ ਕਿਹਾ ਗਿਆ, ”ਸਿੱਖ ਸਮੂਹ ਵੱਲੋਂ ਇਸ ਦੇਸ਼ ਲਈ ਵਫਾਦਾਰੀ ਭਰੀ ਇਹ ઠਸੇਵਾ ਅਮਰੀਕੀਆਂ ਦੇ ਵਧ ਗਿਣਤੀ ਵਾਲੇ ਮਜ਼ਬੂਤ ਤਾਣੇ ਬਾਣੇ ਤਹਿਤ ਪ੍ਰਸੰਸਾ ਦੀ ਹੱਕਦਾਰ ਹੈ।” ਬੋਸਮਾ ਨੇ ਕਿਹਾ, ”ਇੰਡੀਆਨਾ ਦੇ ਵਿਕਾਸ ਵਿੱਚ ਸਿੱਖਾਂ ਦਾ ਸ਼ਾਨਦਾਰ ਯੋਗਦਾਨ ਰਿਹਾ ਹੈ ਅਤੇ ਇਹ ਸਾਡੇ ਲਈ ਸਨਮਾਨ ਦੀ ਗੱਲ ਹੈ।”

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …