ਬਰੈਂਪਟਨ : ਕੈਨੇਡਾ ਸਰਕਾਰ ਵਲੋਂ ਕੈਨੇਡਾ ਦੇ 8 ਕਾਲਜਾਂ ਨੂੰ 6.3 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਕਾਲਜਾਂ ਵਿਚ ਸ਼ੈਰੀਡਨ ਕਾਲਜ ਵੀ ਸ਼ਾਮਲ ਹੈ, ਜਿਸ ਨੂੰ ਸਹਾਇਤਾ ਵਜੋਂ 763,183 ਡਾਲਰ ਮਿਲਣਗੇ। ਚੇਤੇ ਰਹੇ ਕਿ ਪਾਰਲੀਮੈਂਟ ਮੈਂਬਰ ਸ੍ਰੀਮਤੀ ਸੋਨੀਆ ਸਿੱਧੂ ਨੇ ਬਰੈਂਪਟਨ ਸਥਿਤ ਸ਼ੈਰੀਡਨ ਕਾਲਜ ਦਾ ਇਸ ਸਾਲ ਦੇ ਸ਼ੁਰੂ ਵਿਚ ਦੌਰਾ ਕੀਤਾ ਸੀ ਅਤੇ ਕਾਲਜ ਦੇ ਕੰਮਕਾਰ ਨੂੰ ਨੇੜਿਓਂ ਹੋ ਕੇ ਤੱਕਿਆ ਸੀ। ਇਸ ਕਾਲਜ ਬਾਰੇ ਆਪਣੇ ਪ੍ਰਭਾਵ ਦਰਸਾਉਂਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਸ਼ੈਰੀਡਨ ਕਾਲਜ ਸਾਡੀ ਕਮਿਊਨਿਟੀ ਦਾ ਮੁੱਖ ਕਾਲਜ ਹੈ ਅਤੇ ਇਸ ਨੂੰ ਫੈਡਰਲ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਸਹਾਇਤਾ ਨਾਲ ਮੈਨੂੰ ਬਹੁਤ ਖੁਸ਼ੀ ਹੋਈ ਹੈ। ਸਰਕਾਰ ਵਲੋਂ ਕੀਤਾ ਗਿਆ ਇਹ ਐਲਾਨ ਕਾਲਜ ਦੇ ਸਾਇੰਸਦਾਨਾਂ ਅਤੇ ਇੰਜੀਨੀਅਰਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਇਸ ਨਾਲ ਬਿਜਨਸਾਂ ਨੂੰ ਵੀ ਬਹੁਤ ਲਾਭ ਹੋਵੇਗਾ। ਇਸ ਸਬੰਧ ਵਿਚ ਸਾਇੰਸ ਮਹਿਕਮੇ ਦੀ ਮੰਤਰੀ ਐਨਰੇਬਲ ਕ੍ਰਿਸਟੀ ਡੰਕਨ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਸਹਾਇਤਾ ਨਾਲ ਨਵੀਆਂ ਜੌਬਾਂ ਪੈਦਾ ਹੋਣਗੀਆਂ ਅਤੇ ਆਰਕਿਕ ਵਿਕਾਸ ਹੋਵੇਗਾ, ਜਿਸ ਨਾਲ ਮਿਡਲ ਕਲਾਸ ਨੂੰ ਲਾਭ ਪਹੁੰਚੇਗਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …