19.9 C
Toronto
Monday, August 10, 2026
spot_img
Homeਕੈਨੇਡਾਬਰੈਂਪਟਨ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦਾ ਬਾਰਬੀਕਿਊ 15 ਸਤੰਬਰ ਨੂੰ

ਬਰੈਂਪਟਨ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦਾ ਬਾਰਬੀਕਿਊ 15 ਸਤੰਬਰ ਨੂੰ

ਬਰੈਂਪਟਨ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦਾ ਬਾਰਬੀਕਿਊ 15 ਸਤੰਬਰ ਨੂੰਬਰੈਂਪਟਨ : ਬਰੈਂਪਟਨ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਵਲੋਂ ਆਪਣਾ ਤੀਜਾ ਸਲਾਨਾ ਕਮਿਊਨਿਟੀ ਐਪਰੀਸੀਏਸ਼ਨ ਬਾਰਬੀਕਿਊ ਸ਼ਨੀਵਾਰ 15 ਸਤੰਬਰ 2018 ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 4 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਸਾਰੇ ਬਰੈਂਪਟਨ ਨਿਵਾਸੀਆਂ ਨੂੰ ਲੰਚ ਅਤੇ ਮਨੋਰੰਜਨ ਲਈ ਚਿੰਗੂਆਕੋਸੀ ਪਾਰਕ, ਬਰੈਂਪਟਨ ਵਿਚ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਆਮ ਲੋਕਾਂ ਨੂੰ ਬਰੈਂਪਟਨ ਤੋਂ ਸੰਸਦ ਮੈਂਬਰਾਂ ਨੂੰ ਮਿਲਣ ਦਾ ਮੌਕਾ ਮਿਲੇਗਾ। ਜਿਸ ਵਿਚ ਰਾਜ ਗਰੇਵਾਲ, ਕਮਲ ਖਹਿਰਾ, ਰਮੇਸ਼ ਸੰਘਾ, ਰੂਬੀ ਸਹੋਤਾ ਅਤੇ ਸੋਨੀਆ ਸਿੱਧੂ ਸ਼ਾਮਲ ਹਨ।

RELATED ARTICLES
POPULAR POSTS