-1.9 C
Toronto
Thursday, December 4, 2025
spot_img
Homeਭਾਰਤਸ਼ਾਹਰੁਖ ਖਾਨ ਅਮਰੀਕਾ ’ਚ ਸ਼ੂਟਿੰਗ ਦੌਰਾਨ ਹੋਏ ਜ਼ਖਮੀ

ਸ਼ਾਹਰੁਖ ਖਾਨ ਅਮਰੀਕਾ ’ਚ ਸ਼ੂਟਿੰਗ ਦੌਰਾਨ ਹੋਏ ਜ਼ਖਮੀ

ਨੱਕ ਅਤੇ ਚਿਹਰੇ ’ਤੇ ਲੱਗੀਆਂ ਸੱਟਾਂ, ਹਾਲਤ ਸਥਿਰ
ਮੁੰਬਈ/ਬਿਊਰੋ ਨਿਊਜ਼ : ਬਾਲੀਵੁੱਡ ’ਚ ਕਿੰਗ ਖਾਨ ਦੇ ਨਾਂ ਨਾਲ ਮਸ਼ਹੂਰ ਫ਼ਿਲਮ ਅਭਿਨੇਤਾ ਸ਼ਾਹਰੁਖ ਖਾਨ ਅਮਰੀਕਾ ’ਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਇਥੇ ਉਹ ਆਪਣੀ ਆਉਣ ਵਾਲੀ ਫ਼ਿਲਮ ਸਬੰਧੀ ਸ਼ੂਟਿੰਗ ਕਰ ਰਹੇ ਸਨ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ੂਟਿੰਗ ਦੌਰਾਨ ਵਾਪਰੇ ਹਾਦਸੇ ਵਿਚ ਕਿੰਗ ਖਾਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਚਿਹਰੇ ਅਤੇ ਨੱਕ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਖਬਰ ਇਹ ਵੀ ਪ੍ਰਾਪਤ ਹੋਈ ਹੈ ਕਿ ਮੁੱਢਲੀ ਜਾਂਚ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮੰੁਬਈ ਲਿਆਂਦਾ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 31 ਸਾਲ ਦੇ ਫਿਲਮੀ ਕੈਰੀਅਰ ਦੌਰਾਨ ਸ਼ਾਹਰੁਖ ਖਾਨ ਕਈ ਵਾਰ ਸ਼ੂਟਿੰਗ ਦੌਰਾਨ ਜਖਮੀ ਹੋ ਚੁੱਕੇ ਹਨ। ਇਸ ਤੋਂ ਪਹਿਲਾਂ 2017 ’ਚ ਫ਼ਿਲਮ ‘ਰਈਸ’ ਦੀ ਸ਼ੂਟਿੰਗ ਦੌਰਾਨ ਵੀ ਉਨ੍ਹਾਂ ਦੇ ਗੋਡੇ ’ਚ ਸੱਟ ਲੱਗ ਗਈ ਸੀ, ਜਿਸ ਤੋਂ ਬਅਦ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਈ ਸੀ। 2013 ’ਚ ਫ਼ਿਲਮ ‘ਚੇਨਈ ਐਕਸਪ੍ਰੈਸ’ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਸਰਜਰੀ ਕਰਵਾਈ ਸੀ ਜਦਕਿ 2009 ’ਚ ਵੀ ਉਨ੍ਹਾਂ ਨੂੰ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਸੀ।

 

RELATED ARTICLES
POPULAR POSTS