
ਨਹੀਂ ਦਿੱਤਾ ਵਿਧਾਨ ਸਭਾ ਵਿੱਚ ਭਾਸ਼ਣ
ਪੁੱਡੂਚੇਰੀ/ਬਿਊਰੋ ਨਿਊਜ਼
ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਅੱਜ ਆਪਣੇ ਫੈਸਲੇ ‘ਤੇ ਕਾਇਮ ਰਹਿੰਦਿਆਂ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਦਨ ਵਿੱਚ ਭਾਸ਼ਣ ਨਹੀਂ ਦਿੱਤਾ। ਬੇਦੀ ਦਾ ਕਹਿਣਾ ਹੈ ਕਿ ਬਜਟ ਨੂੰ ਮਨਜ਼ੂਰੀ ਲਈ ਉਨ੍ਹਾਂ ਕੋਲ ਨਹੀਂ ਭੇਜਿਆ ਗਿਆ, ਇਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਸਦਨ ਅੱਜ ਸਾਢੇ ਨੌਂ ਵਜੇ ਸੱਦਿਆ ਗਿਆ ਸੀ ਅਤੇ ਬਜਟ ਪੇਸ਼ ਹੋਣ ਤੋਂ ਪਹਿਲਾਂ ਰਵਾਇਤੀ ਤੌਰ ‘ਤੇ ਉਪ ਰਾਜਪਾਲ ਦਾ ਭਾਸ਼ਨ ਹੋਣਾ ਸੀ। ਬੇਦੀ ਨੂੰ ਗਾਰਡ ਆਫ ਆਨਰ ਦੇਣ ਦੀ ਵੀ ਪੂਰੀ ਤਿਆਰੀ ਕੀਤੀ ਗਈ ਸੀ। ਕਿਰਨ ਬੇਦੀ ਨੇ ਇਸ ਸਬੰਧੀ ਮੁੱਖ ਮੰਤਰੀ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਾ ਦਿੱਤਾ ਸੀ। ਇਸ ਦੇ ਚੱਲਦਿਆਂ ਸਪੀਕਰ ਨੇ ਉਪ ਰਾਜਪਾਲ ਦੇ ਭਾਸ਼ਣ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ।